ਬੈਤੁਲ, 18 ਫਰਵਰੀ
ਆਮਦਨ ਕਰ ਵਿਭਾਗ ਨੇ ਬੈਤੁਲ, ਸਤਨਾ ਤੇ ਮਹਾਰਾਸ਼ਟਰ ਦੀਆਂ 15 ਥਾਵਾਂ ’ਤੇ ਇਕੋ ਸਮੇਂ ਛਾਪੇ ਮਾਰੇ। ਇਹ ਛਾਪੇ ਕਾਂਗਰਸੀ ਵਿਧਾਇਕ ਨਿਲੇ ਡਾਗਾ ਦੀਆਂ ਫੈਕਟਰੀਆਂ ’ਤੇ ਸਕੂਲਾਂ ’ਤੇ ਮਾਰੇ ਗਏ। ਇਸ ਕਾਂਗਰਸੀ ਵਿਧਾਇਕ ਦੀ ਅਗਵਾਈ ਹੇਠ ਕੰਗਨਾ ਦੀ ਫਿਲਮ ਧਾਕੜ ਦੀ ਸ਼ੂਟਿੰਗ ਦਾ ਵਿਰੋਧ ਕੀਤਾ ਗਿਆ ਸੀ। ਕੰਗਨਾ ਵਲੋਂ ਖੇਤੀ ਕਾਨੂੰਨਾਂ ਦੇ ਮਾਮਲੇ ਵਿਚ ਕਿਸਾਨਾਂ ਦਾ ਵਿਰੋਧ ਕੀਤਾ ਗਿਆ ਸੀ ਜਿਸ ਕਾਰਨ ਪ੍ਰਦਰਸ਼ਨਕਾਰੀਆਂ ਵਿਚ ਰੋਸ ਸੀ। ਇਹ ਵੀ ਪਤਾ ਲੱਗਾ ਕਿ ਕਰ ਵਿਭਾਗ ਦੀ ਟੀਮ ਨੇ ਬਾਰੀਕੀ ਨਾਲ ਦਸਤਾਵੇਜ਼ਾਂ ਦੀ ਜਾਂਚ ਕੀਤੀ ਤੇ ਇਹ ਜਾਂਚ ਅਗਲੇ ਦਿਨ ਵੀ ਜਾਰੀ ਰਹੇਗੀ।-ਆਈਏਐੱਨਐੱਸ