ਨਵੀਂ ਦਿੱਲੀ, 13 ਜੂਨ
ਕਾਂਗਰਸ ਦੇ ਸੰਸਦ ਮੈਂਬਰ ਕਾਰਤੀ ਚਿਦੰਬਰਮ ਨੇ ਅੱਜ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਸੀਨੀਅਰ ਨਾਗਰਿਕਾਂ ਦੀਆਂ ਰਿਆਇਤਾਂ ਬਹਾਲ ਕਰਨ ਅਤੇ ਬਿਨਾਂ ਟਿਕਟ ਸਫ਼ਰ ਦੀ ਸਹੂਲਤ ਸਣੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਦੀ ਅਪੀਲ ਕੀਤੀ। ਵੈਸ਼ਨਵ ਨੂੰ ਲਿਖੇ ਪੱਤਰ ਵਿੱਚ ਚਿਦੰਬਰਮ ਨੇ ਕਈ ਮੁੱਦਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਤੁਰੰਤ ਧਿਆਨ ਦੇਣ ਦੀ ਲੋੜ ਹੈ ਕਿ ਭਾਰਤੀ ਰੇਲਵੇ ਯਾਤਰੀ-ਅਨੁਕੂਲ ਬਣੀ ਰਹੇ ਅਤੇ ਨਾਗਰਿਕਾਂ ਲਈ ਇੱਕ ਆਨੰਦਮਈ ਸਫ਼ਰ ਦਾ ਅਨੁਭਵ ਪ੍ਰਦਾਨ ਕਰੇ। ਤਾਮਿਲਨਾਡੂੁ ਦੇ ਸ਼ਿਵਗੰਗਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਨੇ ਕਿਹਾ, ‘‘ਸਭ ਤੋਂ ਪਹਿਲਾਂ, ਕੋਵਿਡ-19 ਮਹਾਮਾਰੀ ਕਾਰਨ ਮਾਰਚ 2020 ਵਿੱਚ ਸੀਨੀਅਰ ਨਾਗਰਿਕਾਂ ਦੀ ਰਿਆਇਤ ਨੂੰ ਮੁਅੱਤਲ ਕਰਨਾ ਇੱਕ ਦਬਾਅ ਵਾਲੀ ਚਿੰਤਾ ਬਣੀ ਹੋਈ ਹੈ। -ਪੀਟੀਆਈ