ਨਵੀਂ ਦਿੱਲੀ, 25 ਅਪਰੈਲ
ਰੇਲਵੇ ਵੱਲੋਂ ਅਪਰੈਲ ਤੋਂ ਮਈ ਮਹੀਨਿਆਂ ਵਿੱਚ ਜ਼ਿਆਦਾ ਮੰਗ ਵਾਲੇ ਇਲਾਕਿਆਂ- ਗੋਰਖਪੁਰ, ਪਟਨਾ, ਮੁਜ਼ੱਫਰਪੁਰ, ਵਾਰਾਨਸੀ, ਗੁਹਾਟੀ, ਅਲਾਹਾਬਾਦ, ਬੋਕਾਰੋ ਲਈ 674 ਵਾਧੂ ਰੇਲਗੱਡੀਆਂ ਚਲਾਉਣ ਦੀ ਯੋਜਨਾ ਹੈ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਭਾਵੇਂ ਕਰੋਨਾ ਕਾਰਨ ਰੇਲਗੱਡੀਆਂ ਵਿਚ ਭੀੜ ਨਹੀਂ ਹੈ ਪਰ ਵੱੜੀ ਗਿਣਤੀ ਕਰੋਨਾ ਦੇ ਸਹਿਮ ਕਾਰਨ ਆਪਣੇ ਪਿਤਰੀ ਰਾਜਾਂ ਨੂੰ ਜਾ ਰਹੇ ਹਨ ਜਿਸ ਕਾਰਨ ਭੀੜ ਨੂੰ ਘੱਟ ਕਰਨ ਲਈ ਵਾਧੂ ਰੇਲਗੱੜੀਆਂ ਚਲਾਈਆਂ ਜਾਣਗੀਆਂ।-ਪੀਟੀਆਈ