ਨਵੀਂ ਦਿੱਲੀ, 1 ਸਤੰਬਰ
ਰੇਲਵੇ ਮੰਤਰਾਲਾ ਜ਼ਿਆਦਾ ਮੰਗ ਵਾਲੇ ਇਲਾਕਿਆਂ ਵਿੱਚ ਵਾਧੂ ਵਿਸ਼ੇਸ਼ ਰੇਲਗੱਡੀਆਂ ਚਲਾਵੇਗਾ, ਜਿਸ ਲਈ ਸੂਬਾ ਸਰਕਾਰਾਂ ਤੋਂ ਉਨ੍ਹਾਂ ਦੀ ਸਹਿਮਤੀ ਮੰਗੀ ਗਈ ਹੈ। ਇਸ ਸਮੇਂ ਪਹਿਲਾਂ ਹੀ 230 ਰੇਲਗੱਡੀਆਂ ਚੱਲ ਰਹੀਆਂ ਹਨ। ਸੂਤਰਾਂ ਮੁਤਾਬਕ ਨਵੀਂਆਂ ਰੇਲਗੱਡੀਆਂ ਬਾਰੇ ਐਲਾਨ ਕੁਝ ਦਿਨਾਂ ’ਚ ਕਰ ਦਿੱਤਾ ਜਾਵੇਗਾ। ਹਾਲਾਂਕਿ ਇਹ ਨਹੀਂ ਦੱਸਿਆ ਗਿਆ ਕਿ ਕਿੰਨੀਆਂ ਨਵੀਂਆਂ ਰੇਲਗੱਡੀਆਂ ਸ਼ੁਰੂ ਕੀਤੀਆਂ ਜਾਣਗੀਆਂ।
-ਪੀਟੀਆਈ