ਮੁੰਬਈ, 18 ਅਗਸਤ
ਬੰਬੇ ਹਾਈ ਕੋਰਟ ਨੇ ਅਸ਼ਲੀਲ ਫਿਲਮਾਂ ਬਣਾਉਣ ਦੇ ਕੇਸ ਵਿੱਚ ਨਾਮਜ਼ਦ ਰਾਜ ਕੁੰਦਰਾ ਨੂੰ 25 ਅਗਸਤ ਤੱਕ ਗ੍ਰਿਫ਼ਤਾਰੀ ਤੋਂ ਅੰਤ੍ਰਿਮ ਰਾਹਤ ਦਿੱਤੀ ਹੈ। ਉਸ ਦੇ ਵਕੀਲ ਪ੍ਰਸ਼ਾਂਤ ਪਾਟਿਲ ਨੇ ਅਦਾਲਤ ਨੂੰ ਦੱਸਿਆ ਕਿ ਇਸ ਕੇਸ ਵਿੱਚ ਰਾਜ ਕੁੰਦਰਾ ਦੇ ਹੋਰਨਾਂ ਸਾਥੀਆਂ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ ਅਤੇ ਜੇਕਰ ਕੁੰਦਰਾ ਦੋਸ਼ੀ ਐਲਾਨਿਆ ਜਾਂਦਾ ਹੈ ਤਾਂ ਵੀ ਉਸ ਨੂੰ 7 ਸਾਲਾਂ ਤੋਂ ਵੱਧ ਸਜ਼ਾ ਨਹੀਂ ਹੋ ਸਕਦੀ ਤੇ ਅਸੂਲ ਅਨੁਸਾਰ ਉਸ ਨੂੰ ਗ੍ਰਿਫ਼ਤਾਰੀ ਤੋਂ ਰਾਹਤ ਦਿੱਤੀ ਜਾਵੇ। ਇਸ ਕੇਸ ਦੀ ਅਗਲੀ ਸੁਣਵਾਈ 25 ਅਗਸਤ ਨੂੰ ਹੋਵੇਗੀ। ਸਰਕਾਰੀ ਵਕੀਲ ਪ੍ਰਜਾਕਤਾ ਸ਼ਿੰਦੇ ਨੇ ਕੁੰਦਰਾ ਦੇ ਵਕੀਲ ਦੀਆਂ ਦਲੀਲਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਕੇਸ ਵਿੱਚ ਕੁੰਦਰਾ ਦਾ ਰੋਲ ਉਸ ਦੇ ਸਾਥੀਆਂ ਨਾਲੋਂ ਵੱਖਰਾ ਹੈ ਤੇ ਉਸ ਨੂੰ ਗ੍ਰਿਫ਼ਤਾਰੀ ਤੋਂ ਰਾਹਤ ਨਾ ਦਿੱਤੀ ਜਾਵੇ। ਜਸਟਿਸ ਐੱਸ. ਕੇ. ਸ਼ਿੰਦੇ ਨੇ ਵਿਰੋਧੀ ਦੀ ਦਲੀਲ ਨੂੰ ਨਕਾਰਦਿਆਂ ਰਾਜ ਕੁੰਦਰਾ ਨੂੰ 25 ਅਗਸਤ ਤੱਕ ਗ੍ਰਿਫ਼ਤਾਰੀ ਤੋਂ ਅੰਤ੍ਰਿਮ ਰਾਹਤ ਦੇ ਦਿੱਤੀ ਹੈ। -ਪੀਟੀਆਈ