ਮਥੁਰਾ, 22 ਜੁਲਾਈ
ਰਾਜਸਥਾਨ ਦੇ ਭਰਤਪੁਰ ਸ਼ਹਿਰ ਦੇ ਰਾਜਾ ਮਾਨ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ 35 ਵਰ੍ਹੇ ਪਹਿਲਾਂ ਡੀਗ ਇਲਾਕੇ ਵਿੱਚ ਕੀਤੀ ਹੱਤਿਆ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ 11 ਸਾਬਕਾ ਪੁਲੀਸ ਮੁਲਾਜ਼ਮਾਂ ਨੂੰ ਅਦਾਲਤ ਨੇ ਅੱਜ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜ਼ਿਲ੍ਹਾ ਜੱਜ ਸਾਧਨਾ ਰਾਣੀ ਠਾਕੁਰ ਨੇ ਜਿਨ੍ਹਾਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਉਨ੍ਹਾਂ ਵਿੱਚ ਡੀਗ ਦੇ ਸਾਬਕਾ ਡੀਐਸਪੀ ਕਾਨ ਸਿੰਘ , ਥਾਣਾ ਮੁਖੀ ਅਤੇ ਉਪ ਨਿਰੀਖਕ ਵੀਰੇਂਦਰ ਸਿੰਘ ਸ਼ਾਮਲ ਹਨ।