ਜੈਪੁਰ, 16 ਮਾਰਚ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੱਲੋਂ ਰਾਜਸਥਾਨ ਵਿੱਚ ਨਵੇਂ ਜ਼ਿਲ੍ਹਿਆਂ ਦੀ ਲੋੜ ਸਬੰਧੀ ਮੁਲਾਂਕਣ ਲਈ ਇੱਕ ਉੱਚ ਪੱਧਰੀ ਕਮੇਟੀ ਕਾਇਮ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਜਾਣਕਾਰੀ ਬੁੱਧਵਾਰ ਨੂੰ ਇੱਕ ਅਧਿਕਾਰਤ ਬਿਆਨ ਰਾਹੀਂ ਦਿੱਤੀ ਗਈ, ਜਿਸ ਵਿੱਚ ਦੱਸਿਆ ਗਿਆ ਕਿ ਸੇਵਮੁਕਤ ਆਈਏਐੱਸ ਅਧਿਕਾਰੀ ਰਾਮ ਲੁਭਾਇਆ ਨੂੰ ਕਮੇਟੀ ਦਾ ਚੇਅਰਮੈਨ ਨਾਮਜ਼ਦ ਕੀਤਾ ਗਿਆ ਹੈ ਜਦਕਿ ਪ੍ਰਿੰਸੀਪਲ ਸਕੱਤਰ (ਮਾਲੀਆ) ਇਸ ਦੇ ਮੈਂਬਰ ਹੋਣਗੇ। ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਮੇਟੀ ਨਵੇਂ ਜ਼ਿਲ੍ਹਿਆਂ ਦੀ ਲੋੜ ਸਬੰਧੀ ਵੱਖ-ਵੱਖ ਸਮੇਂ ਆਮ ਲੋਕਾਂ, ਵਿਧਾਇਕਾਂ ਅਤੇ ਜਨਤਕ ਨੁਮਾਇੰਦਿਆਂ ਵੱਲੋਂ ਦਿੱਤੇ ਗਏ ਮੈਮੋਰੰਡਮਾਂ ਤੇ ਮੰਗ ਪੱਤਰ ਦਾ ਮੁਲਾਂਕਣ ਕਰੇਗੀ ਅਤੇ ਛੇ ਮਹੀਨਿਆਂ ਵਿੱਚ ਆਪਣੀ ਸਿਫਾਰਸ਼ ਦਾਖਲ ਕਰੇਗੀ। -ਪੀਟੀਆਈ