ਜੈਪੁਰ, 31 ਜੁਲਾਈ
ਕਾਂਗਰਸ ਦੀ ਅਸ਼ੋਕ ਗਹਿਲੋਤ ਸਰਕਾਰ ਦਾ ਸਮਰਥਨ ਕਰਨ ਵਾਲੇ ਵਿਧਾਇਕਾਂ ਨੂੰ ਸ਼ੁੱਕਰਵਾਰ ਨੂੰ ਜੈਪੁਰ ਤੋਂ ਜੈਸਲਮੇਰ ਤਬਦੀਲ ਕਰ ਦਿੱਤਾ ਜਾਵੇਗਾ। ਪਾਰਟੀ ਸੂਤਰਾਂ ਨੇ ਕਿਹਾ ਕਿ ਅਸ਼ੋਕ ਗਹਿਲੋਤ ਧੜੇ ਦੇ ਕਾਂਗਰਸੀ ਤੇ ਹੋਰ ਵਿਧਾਇਕ, ਜੋ ਇੱਥੇ ਹੋਟਲ ਵਿੱਚ ਠਹਿਰੇ ਸਨ, ਨੂੰ ਜੈਸਲਮੇਰ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਧਾਇਕਾਂ ਦੀ ਮੀਟਿੰਗ ਹੋਵੇਗੀ, ਜਿਸ ਨੂੰ ਮੁੱਖ ਮੰਤਰੀ ਅਸ਼ੋਕ ਗਹਿਲੋਤ ਸੰਬੋਧਨ ਕਰਨਗੇ। ਫਿਰ ਉਨ੍ਹਾਂ ਨੂੰ ਜੈਸਲਮੇਰ ਲਿਜਾਇਆ ਜਾਵੇਗਾ। ਵਰਨਣਯੋਗ ਹੈ ਕਿ ਇਹ ਵਿਧਾਇਕ 13 ਜੁਲਾਈ ਤੋਂ ਜੈਪੁਰ ਦੇ ਬਾਹਰ ਸਥਿਤ ਹੋਟਲ ਵਿੱਚ ਹਨ। ਵਿਧਾਨ ਸਭਾ ਦਾ ਅਗਾਮੀ ਸੈਸ਼ਨ 14 ਅਗਸਤ ਤੋਂ ਹੋਣਾ ਹੈ ਅਤੇ ਉਦੋਂ ਤੱਕ ਇਹ ਵਿਧਾਇਕ ਇਕੱਠੇ ਰਹਿਣਗੇ।