ਜੈਪੁਰ, 29 ਅਕਤੂਬਰ
ਰਾਜਸਥਾਨ ਸਰਕਾਰ ਕੇਂਦਰ ਵੱਲੋਂ ਜਾਰੀ ਐਡਵਾਇਜ਼ਰੀ ਤੋਂ ਪਹਿਲਾਂ ਯੂਕਰੇਨ ਤੋਂ ਵਾਪਸ ਪਰਤੇ ਸੂਬੇ ਦੇ ਵਿਦਿਆਰਥੀਆਂ ਦੇ ਹਵਾਈ ਕਿਰਾਏ ਦੀ ਅਦਾਇਗੀ ਕਰੇਗੀ। ਯੂਕਰੇਨੀ ਸਰਹੱਦ ਨੇੜੇ ਰੂਸ ਵੱਲੋਂ ਫੌਜੀ ਤਾਕਤ ਵਧਾਉਣ ਕਾਰਨ ਨਾਟੋ ਮੁਲਕਾਂ ਵਿਚਾਲੇ ਵਧੇ ਤਣਾਅ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ 15 ਫਰਵਰੀ ਨੂੰ ਐਡਵਾਇਜ਼ਰੀ ਜਾਰੀ ਕੀਤੀ ਸੀ ਤੇ ਯੂਕਰੇਨ ਵਿਚਲੇ ਆਪਣੇ ਨਾਗਰਿਕਾਂ ਨੂੰ ਅਸਥਾਈ ਤੌਰ ’ਤੇ ਮੁਲਕ ਛੱਡਣ ਲਈ ਕਿਹਾ ਸੀ। ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਸ ਸਬੰਧੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਰਾਜਸਥਾਨ ਸਰਕਾਰ ਨੇ ਐਡਵਾਇਜ਼ਰੀ ਜਾਰੀ ਹੋਣ ਤੋਂ ਬਾਅਦ ਵਾਪਸ ਪਰਤੇ ਵਿਦਿਆਰਥੀਆਂ ਦੇ ਹਵਾਈ ਕਿਰਾਏ ਦੀ ਅਦਾਇਗੀ ਕਰ ਦਿੱਤੀ ਹੈ।-ਏਜੰਸੀ