ਜੈਪੁਰ, 4 ਜੁਲਾਈ
ਭਾਜਪਾ ਆਗੂ ਕਿਰੋੜੀ ਲਾਲ ਮੀਨਾ(72) ਨੇ ਰਾਜਸਥਾਨ ਕੈਬਨਿਟ ’ਚੋਂ ਅਸਤੀਫਾ ਦੇ ਦਿੱਤਾ ਹੈ। ਮੀਨਾ ਨੇ ਹਾਲੀਆ ਲੋਕ ਸਭਾ ਚੋਣਾਂ ਦੌਰਾਨ ਦਾਅਵਾ ਕੀਤਾ ਸੀ ਕਿ ਜੇ ਭਾਜਪਾ ਉਨ੍ਹਾਂ ਦੀ ਨਿਗਰਾਨੀ ਵਾਲੀਆਂ ਸੱਤ ਸੰਸਦੀ ਸੀਟਾਂ ਵਿਚੋਂ ਕਿਸੇ ਇਕ ਉੱਤੇ ਵੀ ਹਾਰਦੀ ਹੈ ਤਾਂ ਉਹ ਮੰਤਰੀ ਵਜੋਂ ਅਸਤੀਫ਼ਾ ਦੇ ਦੇਣਗੇ। ਮੀਨਾ ਨੇ ਅਸਤੀਫ਼ਾ ਦਿੱਤਾ ਕਿਉਂਕਿ ਪਾਰਟੀ ਉਨ੍ਹਾਂ ਦੀ ਜੱਦੀ ਦੌਸਾ ਸੀਟ ਸਣੇ ਕੁਝ ਹੋਰ ਸੀਟਾਂ ’ਤੇ ਹਾਰ ਗਈ। ਮੀਨਾ ਦੇ ਨੇੜਲੇ ਸਾਥੀ ਨੇ ਕਿਹਾ, ‘‘ਕਿਰੋੜੀ ਮੀਨਾ ਨੇ ਮੰਤਰੀ ਵਜੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦਸ ਦਿਨ ਪਹਿਲਾਂ ਹੀ ਆਪਣਾ ਅਸਤੀਫਾ ਮੁੱਖ ਮੰਤਰੀ ਨੂੰ ਸੌਂਪ ਦਿੱਤਾ ਸੀ।’’ ਲੋਕ ਸਭਾ ਚੋਣਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਗਏ ਸਨ। -ਪੀਟੀਆਈ