ਜੈਪੁਰ, 17 ਨਵੰਬਰ
ਰਾਜਸਥਾਨ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਮਾਸਟਰ ਭੰਵਰ ਲਾਲ ਮੇਘਵਾਲ ਦਾ ਅੱਜ ਚੁਰੂ ਜ਼ਿਲ੍ਹੇ ਦੇ ਸੁਜਾਨਗੜ੍ਹ ਸ਼ਹਿਰ ਵਿੱਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਸ੍ਰੀ ਮੇਘਵਾਲ ਦੇ ਪੁੱਤਰ ਨੇ ਚਿਖ਼ਾ ਨੂੰ ਅਗਨੀ ਦਿੱਤੀ। ਸੂਬਾ ਕਾਂਗਰਸ ਪ੍ਰਧਾਨ ਗੋਵਿੰਦ ਦੋਤਸਰਾ, ਆਵਾਜਾਈ ਮੰਤਰੀ ਪ੍ਰਤਾਪ ਸਿੰਘ ਖਚਰਈਆਵਾਸ, ਕਿਰਤ ਮੰਤਰੀ ਟਿਕਾਰਾਮ ਜੁੱਲੀ ਅਤੇ ਹੋਰ ਵਿਧਾਇਕ ਤੇ ਭਾਜਪਾ ਆਗੂਆਂ ਨੇ ਵੀ ਊਨ੍ਹਾਂ ਨੂੰ ਸਰਧਾਂਜਲੀ ਦਿੱਤੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਅਗਵਾਈ ਵਿੱਚ ਸੂਬਾ ਵਜ਼ਾਰਤ ਨੇ ਊਨ੍ਹਾਂ ਦੇ ਇੰਤਕਾਲ ’ਤੇ ਸ਼ੋਕ ਮਤਾ ਪਾਇਆ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਊਨ੍ਹਾਂ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ। ਸ੍ਰੀ ਮੇਘਵਾਲ ਦਾ ਲੰਮੀ ਬਿਮਾਰੀ ਮਗਰੋਂ ਗੁੜਗਾਉਂ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ। ਊਹ ਸੁਜਾਨਗੜ੍ਹ ਹਲਕੇ ਦੀ ਨੁਮਾਇੰਦਗੀ ਕਰ ਰਹੇ ਸਨ। ਊਹ ਪੰਜ ਵਾਰ ਵਿਧਾਇਕ ਚੁਣੇ ਗਏ ਸਨ। -ਪੀਟੀਆਈ