ਕੋਟਾ, 30 ਮਾਰਚ
ਬਾਰ੍ਹਵੀਂ ਕਲਾਸ ਦੇ ਇੱਕ ਵਿਦਿਆਰਥੀ, ਜਿਹੜਾ ਇੱਥੇ ਇੱਕ ਕੋਚਿੰਗ ਇੰਸਟੀਚਿਊਟ ਤੋਂ ‘ਨੀਟ’ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ, ਨੇ ਹੋਸਟਲ ਵਿੱਚ ਆਪਣੇ ਕਮਰੇ ਅੰਦਰ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਹ ਜਾਣਕਾਰੀ ਪੁਲੀਸ ਵੱਲੋਂ ਬੁੱਧਵਾਰ ਨੂੰ ਦਿੱਤੀ ਗਈ। ਕੁਨਹਾਰੀ ਥਾਣੇ ਅਧੀਨ ਪੈਂਦੇ ਲੈਂਡਮਾਰਕ ਸਿਟੀ ਵਿੱਚ ਇਹ ਘਟਨਾ ਮੰਗਲਵਾਰ ਦੇਰ ਰਾਤ ਵਾਪਰੀ। ਕਮਰੇ ਵਿੱਚੋਂ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ ਹੈ। ਮ੍ਰਿਤਕ ਦੀ ਪਛਾਣ ਦੇਵੇਂਦਰ ਕੁਮਾਰ ਸਿੰਘ, ਵਾਸੀ ਹਿੰਦਾਯੂੰ ਸਿਟੀ, ਜ਼ਿਲ੍ਹਾ ਕਰੌਲੀ (ਰਾਜਸਥਾਨ) ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਘਟਨਾ ਪਿੱਛੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗਿਆ ਅਤੇ ਮਾਮਲੇ ਦੇ ਜਾਂਚ ਕੀਤੀ ਜਾ ਰਹੀ ਹੈ। ਪੀਟੀਆਈ