ਜੈਪੁਰ, 11 ਦਸੰਬਰ
ਰਾਜਸਥਾਨ ਦੇ ਅਗਲੇ ਮੁੱਖ ਮੰਤਰੀ ਦੀ ਰਸਮੀ ਚੋਣ ਲਈ ਭਾਜਪਾ ਵਿਧਾਇਕ ਮੰਗਲਵਾਰ ਨੂੰ ਇਥੇ ਬੈਠਕ ਕਰਨਗੇ। ਭਾਜਪਾ ਦੇ ਸੂਬਾਈ ਜਨਰਲ ਸਕੱਤਰ ਤੇ ਵਿਧਾਇਕ ਭਜਨਲਾਲ ਸ਼ਰਮਾ ਨੇ ਕਿਹਾ ਕਿ ਪਾਰਟੀ ਵਿਧਾਇਕ ਦਲ ਦੀ ਮੰਗਲਵਾਰ ਨੂੰ ਸ਼ਾਮੀਂ 4 ਵਜੇ ਬੈਠਕ ਸੱਦੀ ਗਈ ਹੈ। ਪਾਰਟੀ ਦੇ ਨਵੇਂ ਚੁਣੇ ਵਿਧਾਇਕਾਂ ਦੀ ਰਜਿਸਟਰੇਸ਼ਨ ਦੁਪਹਿਰੇ ਡੇਢ ਵਜੇ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਸਾਰੇ ਨਵੇਂ ਚੁਣੇ ਵਿਧਾਇਕਾਂ ਨੂੰ ਬੈਠਕ ਵਿੱਚ ਲਾਜ਼ਮੀ ਸ਼ਾਮਲ ਹੋਣ ਲਈ ਆਖ ਦਿੱਤਾ ਗਿਆ ਹੈ। ਬੈਠਕ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ, ਜਿਨ੍ਹਾਂ ਨੂੰ ਪਾਰਟੀ ਵੱਲੋਂ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ, ਤੇ ਦੋ ਹੋਰ ਸਹਿ-ਅਬਜ਼ਰਵਰ- ਕੌਮੀ ਉਪ ਪ੍ਰਧਾਨ ਸਰੋਜ ਪਾਂਡੇ ਤੇ ਕੌਮੀ ਜਨਰਲ ਸਕੱਤਰ ਵਿਨੋਦ ਤਾਵੜੇ ਵੀ ਮੌਜੂਦ ਰਹਿਣਗੇ।