ਧੌਲਪੁਰ, 13 ਮਾਰਚ
ਸ਼ੋਸ਼ਲ ਮੀਡੀਆ ’ਤੇ ਜਾਨ ਜ਼ੋਖ਼ਮ ਵਿਚ ਪਾ ਕੇ ਸੈਲਫੀ ਲੈਣ ਦਾ ਰੁਝਾਨ ਵਧ ਰਿਹਾ ਹੈ ਜਿਸ ਕਾਰਨ ਕਈ ਵਾਰ ਮੌਤਾਂ ਹੋ ਚੁੱਕੀਆਂ ਹਨ। ਰਾਜਸਥਾਨ ਦੇ ਧੌਲਪੁਰ ਵਿਚ ਕਾਲਜ ਦੇ ਇੱਕੀ ਸਾਲਾ ਨੌਜਵਾਨ ਦੇਸੀ ਕੱਟੇ ਨਾਲ ਸੈਲਫੀ ਲੈ ਰਿਹਾ ਸੀ ਤੇ ਉਸ ਨੇ ਸੈਲਫੀ ਲੈਣ ਲਈ ਮੋਬਾਈਲ ਦੇ ਬਟਨ ਦੀ ਥਾਂ ਗਲਤੀ ਨਾਲ ਦੇਸੀ ਕੱਟੇ ਦਾ ਘੋੜਾ ਦਬਾ ਦਿੱਤਾ ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪਰਿਵਾਰ ਵਾਲੇ ਬਿਨਾਂ ਪੁਲੀਸ ਨੂੰ ਦੱਸੇ ਮ੍ਰਿਤਕ ਦੇਹ ਦਾ ਸਸਕਾਰ ਕਰਨ ਜਾ ਰਹੇ ਸਨ ਪਰ ਪੁਲੀਸ ਨੂੰ ਪਤਾ ਲੱਗਣ ’ਤੇ ਉਸ ਨੇ ਮ੍ਰਿਤਕ ਦੇਹ ਪੋਸਟਮਾਰਟਮ ਲਈ ਭੇਜ ਦਿੱਤੀ ਹੈ।