ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਥਿਆਰਬੰਦ ਬਲਾਂ ਦੇ ਜਵਾਨਾਂ ਵਾਸਤੇ ਅੱਜ ਰਿਹਾਇਸ਼ ਦੇ ਸੋਧੇ ਹੋਏ ਮਾਪਦੰਡਾਂ ਨੂੰ ਮਨਜ਼ੂਰੀ ਦਿੱਤੀ। ਇਸ ਦਾ ਮਕਸਦ ਹਥਿਆਰਬੰਦ ਬਲਾਂ ਦੇ ਜਵਾਨਾਂ ਲਈ ਬਿਹਤਰ ਜੀਵਨ ਪੱਧਰ ਯਕੀਨੀ ਬਣਾਉਣਾ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਰਿਹਾਇਸ਼ ਦੇ ਮਾਪਦੰਡ-2022 ਨੂੰ ਲਾਗੂ ਕਰਨ ਨਾਲ ਹਥਿਆਰਬੰਦ ਬਲਾਂ ਦੇ ਜਵਾਨਾਂ ਦੇ ਰਹਿਣ ਦੀ ਸਹੂਲਤ ਅਤੇ ਢਾਂਚੇ ਵਿੱਚ ਸੁਧਾਰ ਹੋਵੇਗਾ। ਮੰਤਰਾਲੇ ਮੁਤਾਬਕ ਰਿਹਾਇਸ਼ ਦੇ ਮਾਪਦੰਡਾਂ ਵਿੱਚ ਰੱਖਿਆ ਸੇਵਾਵਾਂ ਲਈ ਸੰਚਾਲਨ, ਕੰਮਕਾਜ, ਸਿਖਲਾਈ, ਪ੍ਰਸ਼ਾਸਨਿਕ, ਨਿਵਾਸ, ਮਨੋਰੰਜਨ ਦੀ ਸਹੂਲਤ ਨੂੰ ਪਰਿਭਾਸ਼ਿਤ ਕੀਤਾ ਗਿਆ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਨਵੇਂ ਪ੍ਰਬੰਧਾਂ ਅਨੁਸਾਰ ਸਾਰੀਆਂ ਜਨਤਕ ਇਮਾਰਤਾਂ ’ਚ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਲਈ ਸਹੂਲਤਾਂ ਹੋਣਗੀਆਂ। -ਪੀਟੀਆਈ