ਨਵੀਂ ਦਿੱਲੀ, 29 ਨਵੰਬਰ
ਕਾਂਗਰਸ ਆਗੂ ਰਜਨੀ ਅਸ਼ੋਕਰਾਓ ਪਾਟਿਲ ਅਤੇ ਚਾਰ ਹੋਰਾਂ ਨੇ ਅੱਜ ਰਾਜ ਸਭਾ ਮੈਂਬਰ ਵਜੋਂ ਹਲਫ਼ ਲਿਆ। ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਰਾਜ ਸਭਾ ਦੇ ਚੇਅਰਮੈਨ ਐੱਮ ਵੈਂਕਈਆ ਨਾਇਡੂ ਨੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਹਲਫ਼ ਲੈਣ ਦਾ ਸੱਦਾ ਦਿੱਤਾ। ਪਾਟਿਲ (63) ਨੇ ਸਭ ਤੋਂ ਪਹਿਲਾਂ ਮਰਾਠੀ ’ਚ ਸਹੁੰ ਚੁੱਕੀ। ਉਹ ਕਾਂਗਰਸ ਆਗੂ ਰਾਜੀਵ ਸਾਤਵ ਦੀ ਥਾਂ ’ਤੇ ਮਹਾਰਾਸ਼ਟਰ ਤੋਂ ਉਪਰਲੇ ਸਦਨ ਲਈ ਚੁਣੀ ਗਈ ਹੈ। ਸਾਤਵ ਦਾ ਕਰੋਨਾ ਕਾਰਨ ਦੇਹਾਂਤ ਹੋ ਗਿਆ ਸੀ। ਡੀਐੱਮਕੇ ਦੇ ਤਾਮਿਲ ਨਾਡੂ ਤੋਂ ਚੁਣੇ ਗਏ ਨਵੇਂ ਮੈਂਬਰਾਂ ਕਨਮੋਝੀ ਐੱਨ ਵੀ ਐੱਨ ਸੋਮੂ, ਕੇ ਆਰ ਐੱਨ ਰਾਜੇਸ਼ ਕੁਮਾਰ ਅਤੇ ਐੱਮ ਐੱਮ ਅਬਦੁੱਲਾ ਨੇ ਵੀ ਹਲਫ਼ ਲਿਆ। -ਪੀਟੀਆਈ