ਪਟਨਾ, 27 ਮਈ
ਮੀਸਾ ਭਾਰਤੀ ਅਤੇ ਸਾਬਕਾ ਵਿਧਾਇਕ ਫਯਾਜ਼ ਅਹਿਮਦ ਨੇ ਅੱਜ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੀ ਮੌਜੂਦਗੀ ’ਚ ਰਾਜ ਸਭਾ ਲਈ ਨਾਮਜ਼ਦਗੀ ਕਾਗਜ਼ ਦਾਖਲ ਕੀਤੇ। ਇਸ ਮੌਕੇ ਆਰਜੇਡੀ ਸੁਪਰੀਮੋ ਦੀ ਇੱਕ ਝਲਕ ਦੇਖਣ ਲਈ ਉਨ੍ਹਾਂ ਦੇ ਹਜ਼ਾਰਾਂ ਸਮਰਥਕ ਮੌਜੂਦ ਸਨ। ਸਾਬਕਾ ਮੁੱਖ ਮੰਤਰੀ ਨੇ ਮੂੰਹ ’ਤੇ ਮਾਸਕ ਪਹਿਨਿਆ ਹੋਇਆ ਸੀ ਅਤੇ ਉਨ੍ਹਾਂ ਨੂੰ ਸਹਾਰਾ ਦੇਣ ਲਈ ਦੋਵਾਂ ਪੁੱਤਰਾਂ ਤੇਜ ਪ੍ਰਤਾਪ ਅਤੇ ਤੇਜਸਵੀ ਯਾਦਵ ਨੇ ਉਨ੍ਹਾਂ ਦੀ ਬਾਂਹ ਫੜੀ ਹੋਈ ਸੀ। ਰਾਜ ਸਭਾ ਵਿੱਚ ਹੈਟ੍ਰਿਕ ਲਈ ਤਿਆਰ ਮੀਸਾ ਭਾਰਤੀ ਨੇ ਵੀ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ। -ਪੀਟੀਆਈ