ਨਵੀਂ ਦਿੱਲੀ, 18 ਅਗਸਤ
ਆਈਪੀਐੱਸ ਅਧਿਕਾਰੀ ਰਾਕੇਸ਼ ਅਸਥਾਨਾ ਨੇ ਅੱਜ ਬੀਐੱਸਐੱਫ ਦੇ ਨਵੇਂ ਡਾਇਰੈਕਟਰ ਜਨਰਲ ਵਜੋਂ ਅਹੁਦਾ ਸੰਭਾਲ ਲਿਆ। 1984 ਬੈਚ ਦੇ ਗੁਜਰਾਤ ਕੇਡਰ ਦੇ ਆਈਪੀਐੱਸ ਅਧਿਕਾਰੀ ਅਸਥਾਨਾ (59) ਨੇ 2.65 ਲੱਖ ਅਮਲੇ ਦੀ ਨਫ਼ਰੀ ਵਾਲੇ ਬਲ ਦੀ ਕਮਾਨ ਇਥੇ ਲੋਧੀ ਰੋਡ ਸਥਿਤ ਬੀਐੱਸਐੱਫ ਹੈੱਡ ਕੁਆਰਟਰ ’ਤੇ ਆਈਟੀਬੀਪੀ ਦੇ ਡਾਇਰੈਕਟਰ ਜਨਰਲ ਐੱਸ.ਐੱਸ.ਦੇਸਵਾਲ ਹੱਥੋਂ ਲਈ। ਹਰਿਆਣਾ ਕੇਡਰ ਨਾਲ ਸਬੰਧਤ ਦੇਸਵਾਲ ਨੂੰ 11 ਮਾਰਚ ਤੋਂ ਵਧੀਕ ਚਾਰਜ ਵਜੋਂ ਬੀਐੱਸਐੱਫ ਦੀ ਕਮਾਨ ਸੌਂਪੀ ਗਈ ਸੀ। ਅਸਥਾਨਾ ਬੀਐੱਸਐੱਫ ਦੇ 27ਵੇਂ ਮੁਖੀ ਹਨ ਤੇ ਉਹ ਇਸ ਅਹੁਦੇ ’ਤੇ ਅਗਲੇ ਸਾਲ ਜੁਲਾਈ ਤੱਕ ਬਣੇ ਰਹਿਣਗੇ।
-ਪੀਟੀਆਈ