ਨਵੀਂ ਦਿੱਲੀ, 5 ਅਗਸਤ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਭਗਵਾਨ ਰਾਮ ‘ਸਰਵੋਤਮ ਮਨੁੱਖੀ ਕਦਰਾਂ-ਕੀਮਤਾਂ’ ਦਾ ਸਰਵ-ਉੱਚ ਅਵਤਾਰ ਹਨ। ਉਹ ਅਨਿਆਂ, ਨਫ਼ਰਤ ਤੇ ਕਠੋਰਤਾ ਦੇ ਰੂਪ ਵਿਚ ਕਦੇ ਨਹੀਂ ਹੋ ਸਕਦੇ। ਸਾਬਕਾ ਕਾਂਗਰਸ ਪ੍ਰਧਾਨ ਨੇ ਇਹ ਪ੍ਰਤੀਕਿਰਿਆ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰੱਖੇ ਰਾਮ ਮੰਦਰ ਦੀ ਉਸਾਰੀ ਦੇ ਨੀਂਹ ਪੱਥਰ ਦੇ ਸੰਦਰਭ ਵਿਚ ਦਿੱਤੀ ਹੈ। ਰਾਹੁਲ ਨੇ ਕਿਹਾ ‘ਰਾਮ ਮਨੁੱਖਤਾ ਦਾ ਸਾਰ ਹਨ ਤੇ ਦਿਲਾਂ ਵਿਚ ਡੂੰਘੇ ਰਚੇ ਹੋਏ ਹਨ। ਉਹ ਸਨੇਹ ਦਾ ਦੂਜਾ ਨਾਂ ਹਨ, ਕਦੇ ਨਫ਼ਰਤ ’ਚ ਨਹੀਂ ਹੋ ਸਕਦੇ। ਉਹ ਹਮਦਰਦ ਹਨ, ਕਠੋਰ ਨਹੀਂ ਹੋ ਸਕਦੇ। ਰਾਮ ਨਿਆਂ ’ਚ ਹੀ ਹੋਣਗੇ, ਕਦੇ ਅਨਿਆਂ ਵਿਚ ਨਹੀਂ ਹੋ ਸਕਦੇ।