ਨਵੀਂ ਦਿੱਲੀ, 23 ਜੂਨ
ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਵੱਲੋਂ ਬਿਹਾਰ ਅਤੇ ਛੱਤੀਸਗੜ੍ਹ ’ਚ ਦਰਜ ਕਰਵਾਈਆਂ ਗਈਆਂ ਐੱਫਆਈਆਰਜ਼ ਦੇ ਸਬੰਧ ’ਚ ਕਾਰਵਾਈ ’ਤੇ ਰੋਕ ਲਈ ਯੋਗ ਗੁਰੂ ਬਾਬਾ ਰਾਮਦੇਵ ਨੇ ਅੱਜ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ। ਕਰੋਨਾ ਮਹਾਮਾਰੀ ਦੌਰਾਨ ਐਲੋਪੈਥਿਕ ਦਵਾਈਆਂ ਦੀ ਵਰਤੋਂ ਖ਼ਿਲਾਫ਼ ਰਾਮਦੇਵ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ ’ਤੇ ਇਹ ਐੱਫਆਈਆਰਜ਼ ਦਰਜ ਕਰਵਾਈਆਂ ਗਈਆਂ ਹਨ। ਯੋਗ ਗੁਰੂ ਨੇ ਆਪਣੀ ਅਰਜ਼ੀ ’ਚ ਮੰਗ ਕੀਤੀ ਹੈ ਕਿ ਪਟਨਾ ਅਤੇ ਰਾਏਪੁਰ ’ਚ ਦਰਜ ਐੱਫਆਈਆਰਜ਼ ਨੂੰ ਦਿੱਲੀ ਟਰਾਂਸਫਰ ਕੀਤਾ ਜਾਵੇ। ਉਨ੍ਹਾਂ ਸਾਰੀਆਂ ਐੱਫਆਈਆਰਜ਼ ਨੂੰ ਜੋੜਨ ਦੀ ਮੰਗ ਕੀਤੀ ਹੈ ਅਤੇ ਅੰਤਰਿਮ ਰਾਹਤ ਵਜੋਂ ਜਾਂਚ ’ਤੇ ਰੋਕ ਲਾਉਣ ਦੀ ਬੇਨਤੀ ਕੀਤੀ ਹੈ। -ਪੀਟੀਆਈ