ਰਾਂਚੀ, 11 ਜੂਨ
ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਰਾਂਚੀ ਵਿੱਚ ਬੀਤੇ ਦਿਨ ਰੋਸ ਪ੍ਰਦਰਸ਼ਨਾਂ ਦੌਰਾਨ ਵਾਪਰੀਆਂ ਹਿੰਸਕ ਘਟਨਾਵਾਂ ਦੀ ਜਾਂਚ ਲਈ ਦੋ ਮੈਂਬਰੀ ਕਮੇਟੀ ਬਣਾਈ ਹੈ। ਇਸ ਕਮੇਟੀ ਵਿੱਚ ਆਫਤ ਪ੍ਰਬੰਧਨ ਸਕੱਤਰ ਅਮਿਤਾਭ ਕੋਂਸ਼ਲ ਅਤੇ ਪੁਲੀਸ ਅਧਿਕਾਰੀ ਸੰਜੇ ਲਾਟਕਰ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਕਮੇਟੀ ਇਕ ਹਫਤੇ ਵਿੱਚ ਆਪਣੀ ਜਾਂਚ ਰਿਪੋਰਟ ਸੌਂਪੇਗੀ। ਇਸੇ ਦੌਰਾਨ ਅੱਜ ਰਾਂਚੀ ਸ਼ਹਿਰ ਵਿੱਚ ਸ਼ਾਂਤੀ ਤੇ ਕਾਨੂੰਨ ਵਿਵਸਥਾ ਬਣੀ ਰਹੀ। -ਪੀਟੀਆਈ