ਚੇਨੱਈ, 9 ਜੁਲਾਈ
ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਧਿਆਨ ਵਿੱਚ ਲਿਆਂਦਾ ਕਿ ਰਾਜਪਾਲ ਆਰ ਐੱਨ ਰਵੀ ਰਾਜਪਾਲ ਦਾ ਦਫ਼ਤਰ ਸੰਭਾਲਣ ਦੇ ਕਾਬਿਲ ਨਹੀਂ ਹਨ ਕਿਉਂਕਿ ਉਹ ਸਿਆਸੀ ਵਿਰੋਧੀ ਵਜੋਂ ਵਿਚਰ ਰਹੇ ਹਨ। ਉਹ ਸਰਕਾਰ ਨੂੰ ਪਲਟਾਉਣ ਦੇ ਮੌਕੇ ਲੱਭ ਰਹੇ ਹਨ। ਇਹ ਜਾਣਕਾਰੀ ਸਰਕਾਰ ਨੇ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਰਵੀ ਕੋਝੀ ਸਿਆਸਤ ਤੇ ਫਿਰਕੂ ਨਫ਼ਰਤ ਭੜਕਾ ਕੇ ਤਮਿਲ ਸੱਭਿਆਚਾਰ ਨੂੰ ਬਦਨਾਮ ਕਰਦੇ ਹਨ ਜੋ ਤਮਿਲਨਾਡੂ ਦੀ ਸ਼ਾਂਤੀ ਲਈ ਖਤਰਾ ਹਨ। ਅਜਿਹਾ ਕਰ ਕੇ ਉਨ੍ਹਾਂ ਰਾਜਪਾਲ ਵਜੋਂ ਲਏ ਗਏ ਹਲਫ਼ ਦੀ ਉਲੰਘਣਾ ਕੀਤੀ ਹੈ। ਮੁਰਮੂ ਨੂੰ ਲਿਖੇ ਪੱਤਰ ਰਾਹੀਂ ਸਟਾਲਿਨ ਨੇ ਕਿਹਾ ਕਿ ਰਵੀ ਨੇ ਸੰਵਿਧਾਨ ਦੀ ਧਾਰਾ 159 ਤਹਿਤ ਲਈ ਗਈ ਅਹੁਦੇ ਦੀ ਸਹੁੰ ਦੀ ਉਲੰਘਣਾ ਕੀਤੀ ਹੈ। ਸਟਾਲਿਨ ਨੇ ਅੱਠ ਜੁਲਾਈ 2023 ਨੂੰ ਲਿਖੇ ਪੱਤਰ ਵਿੱਚ ਕਿਹਾ,‘ਰਵੀ ਫਿਰਕੂ ਨਫਰਤ ਨੂੰ ਭੜਕਾ ਰਹੇ ਹਨ ਅਤੇ ਉਹ ਤਮਿਲਨਾਡੂ ਦੀ ਸ਼ਾਂਤੀ ਲਈ ਖਤਰਾ ਹਨ। ਮੁੱਖ ਮੰਤਰੀ ਨੇ ਪੱਤਰ ਵਿੱਚ ਦਾਅਵਾ ਕੀਤਾ ਕਿ ਹਾਲ ਵਿੱਚ ਰਾਜਪਾਲ ਵੱਲੋਂ ਮੰਤਰੀ ਵੀ. ਸੇਂਥਿਲ ਬਾਲਾਜੀ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰਨ ਸਬੰਧੀ ਕਦਮ ਤੋਂ ਉਨ੍ਹਾਂ ਦੇ ਸਿਆਸੀ ਝੁਕਾਅ ਦਾ ਪਤਾ ਲੱਗਦਾ ਹੈ। -ਪੀਟੀਆਈ