ਮੁੰਬਈ: ਸਰਕਾਰੀ ਪੰਜਾਬ ਨੈਸ਼ਨਲ ਬੈਂਕ ਨੂੰ ਆਰਬੀਆਈ ਨੇ ਅਦਾਇਗੀ ਤੇ ਨਿਪਟਾਰਾ ਢਾਂਚਾ ਐਕਟ ਦੀ ਉਲੰਘਣਾ ਲਈ ਇਕ ਕਰੋੜ ਰੁਪਏ ਜੁਰਮਾਨਾ ਕੀਤਾ ਹੈ। ਪੀਐੱਨਬੀ ਅਪਰੈਲ 2010 ਤੋਂ ਡਰੱਕ ਪੀਐੱਨਬੀ ਬੈਂਕ ਲਿਮਿਟਡ, ਭੂਟਾਨ ਨਾਲ ਬਿਨਾਂ ਮਨਜ਼ੂਰੀ ਦੁਵੱਲੇ ਪੱਧਰ ’ਤੇ ਏਟੀਐੱਮ ਸਾਂਝੇ ਕਰ ਰਹੀ ਸੀ। ਇਸ ਤੋਂ ਇਲਾਵਾ ਆਰਬੀਆਈ ਨੇ ਪੰਜ ਪੇਅਮੈਂਟ ਸਿਸਟਮ ਅਪਰੇਟਰਾਂ ਨੂੰ ਜਾਰੀ ਕੀਤਾ ਮਾਨਤਾ ਸਰਟੀਫਿਕੇਟ ਵੀ ਰੱਦ ਕਰ ਦਿੱਤਾ ਹੈ।
-ਪੀਟੀਆਈ