ਮੁੰਬਈ: ਆਰਬੀਆਈ ਨੇ ਈ-ਰੂਪੀ ਪ੍ਰੀਪੇਡ ਡਿਜੀਟਲ ਵਾਊਚਰ ਦੀ ਹੱਦ 10 ਹਜ਼ਾਰ ਰੁਪਏ ਤੋਂ ਵਧਾ ਕੇ ਇਕ ਲੱਖ ਰੁਪਏ ਕਰ ਦਿੱਤੀ ਹੈ। ਕੇਂਦਰੀ ਬੈਂਕ ਨੇ ਲਾਭਪਾਤਰੀਆਂ ਨੂੰ ਵੱਖ ਵੱਖ ਸਰਕਾਰੀ ਯੋਜਨਾਵਾਂ ਦੀ ਡਿਜੀਟਲ ਵੰਡ ਦੀ ਸਹੂਲਤ ਲਈ ਇਸ ਦੇ ਮਲਟੀ-ਯੂਜ਼ ਦੀ ਖੁੱਲ੍ਹ ਦੇ ਦਿੱਤੀ ਹੈ। ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (ਐੱਨਪੀਸੀਆਈ) ਵੱਲੋਂ ਵਿਕਸਤ ਈ-ਰੂਪੀ ਪ੍ਰੀਪੇਡ ਡਿਜੀਟਲ ਵਾਊਚਰ ਪਿਛਲੇ ਸਾਲ ਅਗਸਤ ਵਿੱਚ ਜਾਰੀ ਕੀਤਾ ਗਿਆ ਸੀ।