ਨਵੀਂ ਦਿੱਲੀ, 25 ਅਪਰੈਲ
ਪੱਛਮੀ ਬੰਗਾਲ ਦੇ ਆਸਨਸੋਲ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਬਾਬੁਲ ਸੁਪ੍ਰਿਯੋ ਤੇ ਉਨ੍ਹਾਂ ਦੀ ਪਤਨੀ ਨੂੰ ਵੀ ਕਰੋਨਾ ਹੋ ਗਿਆ ਹੈ। ਇਹ ਜਾਣਕਾਰੀ ਸੰਸਦ ਮੈਂਬਰ ਨੇ ਟਵੀਟ ਕਰਕੇ ਦਿੱਤੀ। ਉਨ੍ਹਾਂ ਕਿਹਾ, ‘ਮੈਂ ਦੂਜੀ ਵਾਰ ਕਰੋਨਾ ਪਾਜ਼ੇਟਿਵ ਹੋਇਆ ਹਾਂ। ਮੈਨੂੰ ਦੁੱਖ ਹੈ ਕਿ ਮੈਂ 26 ਅਪਰੈਲ ਨੂੰ ਆਸਨਸੋਲ ਵਿੱਚ ਆਪਣੀ ਵੋਟ ਨਹੀਂ ਪਾ ਸਕਾਂਗਾ।’