ਸ਼ਿਮਲਾ: ਦੁਨੀਆਂ ਦੇ ਸਭ ਤੋਂ ਉਚਾਈ ’ਤੇ ਸਥਿਤ ਡਾਕਖਾਨੇ ਤੱਕ ਵੀ ਕਰੋਨਾਵਾਇਰਸ ਪਹੁੰਚ ਗਿਆ ਹੈ। ਇਹ ਡਾਕਖਾਨਾ ਸਮੁੰਦਰ ਤਲ ਤੋਂ 15 ਹਜ਼ਾਰ ਫੁੱਟ ਦੀ ਉਚਾਈ ’ਤੇ ਹਿਮਾਚਲ ਪ੍ਰਦੇਸ਼ ਦੀ ਸਪਿਤੀ ਘਾਟੀ ਦੇ ਹਿੱਕਮ ਪਿੰਡ ’ਚ ਸਥਿਤ ਹੈ ਤੇ ਇਹ ਪਿੰਡ ਇਸ ਸਮੇਂ ਬਰਫ ਦੀ ਮੋਟੀ ਚਾਦਰ ਨਾਲ ਢਕਿਆ ਹੋਇਆ ਹੈ। ਡਾਕਟਰਾਂ ਦੀ ਟੀਮ ਨੇ ਇੱਥੇ ਪਹੁੰਚ ਕੇ ਜਾਂਚ ਲਈ ਕਰੋਨਾ ਪੀੜਤਾਂ ਦੇ ਨਮੂਨੇ ਹਾਸਲ ਕੀਤੇ ਹਨ। ਹਿੱਕਮ ਦੀ ਕੁੱਲ ਆਬਾਦੀ 200 ਹੈ। ਇਸ ਨੇੜਲੇ ਪਿੰਡ ਕੋਮਿਕ ਤੇ ਲਾਂਗਚੇ ਨੂੰ ਵੀ ਕਰੋਨਾ ਦੀ ਮਾਰ ਪਈ ਹੈ ਜਿਨ੍ਹਾਂ ਦੀ ਆਬਾਦੀ ਕ੍ਰਮਵਾਰ 87 ਤੇ 136 ਹੈ। -ਆਈਏਐੱਨਐੱਸ