ਨਵੀਂ ਦਿੱਲੀ, 24 ਜੂਨ
ਵਿਸ਼ਵ ਕਰਾਟੇ ਫੈਡਰੇਸ਼ਨ(ਡਬਲਿਊ ਕੇ ਐਫ) ਨੇ ਬੀਤੇ ਵਰ੍ਹੇ ਚੋਣਾਂ ਦੌਰਾਨ ਵਿਸ਼ਵ ਸੰਸਥਾ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਭਾਰਤੀ ਕਰਾਟੇ ਐਸੋਸੀਏਸ਼ਨ ਦੀ ਮਾਨਤਾ ਅਸਥਾਈ ਤੌਰ ’ਤੇ ਤੁਰਤ ਪ੍ਰਭਾਵ ਨਾਲ ਰੱਦ ਕਰ ਦਿੱਤੀ ਹੈ। ਡਬਲਿਊ ਕੇ ਐਫ ਨੇ ਕਿਹਾ ਕਿ ਜਾਂਚ ਮਗਰੋਂ ਇਹ ਫੈਸਲਾ ਕੀਤਾ ਗਿਆ ਹੈ। ਡਬਲਿਊ ਕੇ ਐਫ ਪ੍ਰਮੁੱਖ ਐਂਟੋਨੀਓ ਐਸਪੀਨੋਸ ਨੇ ਭਾਰਤੀ ਕਰਾਟੇ ਐਸੋਸੀਏਸ਼ਨ ਦੇ ਮੁਖੀ ਹਰੀ ਪ੍ਰਸਾਦ ਪਟਨਾਇਕ ਨੂੰ ਪੱਤਰ ਰਾਹੀਂ ਇਹ ਜਾਣਕਾਰੀ ਦਿੱਤੀ।