ਨਵੀਂ ਦਿੱਲੀ, 24 ਜਨਵਰੀ
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕੇਂਦਰੀ ਸਿਹਤ ਮੰਤਰਾਲੇ ਨੂੰ ਕਿਹਾ ਹੈ ਕਿ ਦੇਸ਼ ’ਚ ਸਿਹਤ ਮੁਲਾਜ਼ਮਾਂ ਨੂੰ ਟੀਕੇ ਲਾਏ ਜਾਣ ਤੋਂ ਬਾਅਦ ਕੋਵਿਡ-19 ਮਹਾਮਾਰੀ ਖ਼ਿਲਾਫ਼ ਅੱਗੇ ਹੋ ਕੇ ਲੜਾਈ ਲੜ ਰਹੇ ਹਵਾਬਾਜ਼ੀ ਖੇਤਰ ਦੇ ਮੁਲਾਜ਼ਮਾਂ ਨੂੰ ਪਹਿਲ ਦੇ ਆਧਾਰ ’ਤੇ ਟੀਕੇ ਲਾਏ ਜਾਣ। ਸਿਹਤ ਮੰਤਰਾਲੇ ਵੱਲੋਂ ਪਿਛਲੇ ਸਾਲ 28 ਦਸੰਬਰ ਨੂੰ ਜਾਰੀ ਦਿਸ਼ਾ-ਨਿਰਦੇਸ਼ਾਂ ’ਚ ਹਵਾਬਾਜ਼ੀ ਖੇਤਰ ਦੇ ਮੁਲਾਜ਼ਮ ਤਰਜੀਹੀ ਆਧਾਰ ’ਤੇ ਟੀਕਾ ਲੱਗਣ ਵਾਲੇ ਲੋਕਾਂ ’ਚ ਸ਼ਾਮਲ ਨਹੀਂ ਕੀਤੇ ਗਏ ਹਾਲਾਂਕਿ ਹਥਿਆਰਬੰਦ ਦਸਤੇ, ਜੇਲ੍ਹ ਕਰਮੀ ਤੇ ਨਗਰ ਨਿਗਮ ਦੇ ਮੁਲਾਜ਼ਮਾਂ ਸਮੇਤ ਹੋਰ ਲੋਕ ਸ਼ਾਮਲ ਹਨ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸਕੱਤਰ ਪ੍ਰਦੀਪ ਸਿੰਘ ਖਰੋਲਾ ਨੇ ਸਿਹਤ ਮੰਤਰਾਲੇ ’ਚ ਹਮਰੁਤਬਾ ਰਾਜੇਸ਼ ਭੂਸ਼ਨ ਨੂੰ ਲਿਖੇ ਪੱਤਰ ’ਚ ਕਿਹਾ, ‘ਹਵਾਈ ਜਹਾਜ਼ ਚਾਲਕ ਟੀਮ ਦੇ ਮੈਂਬਰ, ਇੰਜਨੀਅਰ, ਤਕਨੀਕੀ ਕਰਮਚਾਰੀ, ਗਰਾਊਂਡ ਕਰਮੀ ਹਵਾਈ ਆਵਾਜਾਈ ਸੁਰੱਖਿਅਤ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਦੇ ਹਨ। -ਪੀਟੀਆਈ