ਨਵੀਂ ਦਿੱਲੀ: ਸੰਸਦੀ ਪੈਨਲ ਨੇ ਸਰਕਾਰ ਨੂੰ ਸਿਫਾਰਸ਼ ਕੀਤੀ ਹੈ ਕਿ ਪੋਕਸੋ ਐਕਟ ਅਧੀਨ ਮਾਮਲਿਆਂ ਵਿਚ ਬਾਲ ਅਪਰਾਧ ਦੀ ਉਮਰ 18 ਸਾਲ ਤੋਂ ਘਟਾ ਕੇ 16 ਸਾਲ ਕੀਤੀ ਜਾਵੇ। ਕਮੇਟੀ ਦਾ ਕਹਿਣਾ ਹੈ ਕਿ ਜੇ ਅਜਿਹੇ ਬੱਚਿਆਂ ਨੂੰ ਇਲਾਜ ਅਤੇ ਸਹੀ ਸੇਧ ਦਿੱਤੇ ਬਿਨਾਂ ਛੱਡਿਆ ਜਾਂਦਾ ਹੈ ਤਾਂ ਨਾਬਾਲਗ ਜਿਨਸੀ ਸ਼ੋਸ਼ਣ ਦੇ ਅਪਰਾਧੀ ਗੰਭੀਰ ਅਤੇ ਘਿਣਾਉਣੇ ਜੁਰਮ ਕਰ ਸਕਦੇ ਹਨ। ਗ੍ਰਹਿ ਮਾਮਲਿਆਂ ਬਾਰੇ ਸੰਸਦੀ ਸਥਾਈ ਕਮੇਟੀ, ਜਿਸ ਦੀ ਅਗਵਾਈ ਕਾਂਗਰਸ ਦੇ ਸੰਸਦ ਮੈਂਬਰ ਆਨੰਦ ਸ਼ਰਮਾ ਨੇ ਕੀਤੀ ਹੈ, ਨੇ ਸੋਮਵਾਰ ਨੂੰ ਰਾਜ ਸਭਾ ਨੂੰ ਸੌਂਪੀ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਨਾਬਾਲਗ ਬੱਚਿਆਂ ’ਤੇ ਜਿਨਸੀ ਅਪਰਾਧ (ਪੋਕਸੋ) ਐਕਟ ਤਹਿਤ ਵੱਡੀ ਗਿਣਤੀ ਵਿੱਚ ਕੇਸ ਹੋਏ ਹਨ, ਜਿਨ੍ਹਾਂ ਦੀ ਉਮਰ ਨਾਬਾਲਗ ਅਪਰਾਧੀਆਂ ਦੀ ਕਾਨੂੰਨ ਲਾਗੂ ਹੋਣ ਲਈ ਨਿਰਧਾਰਤ ਉਮਰ ਤੋਂ ਘੱਟ ਹੈ। -ਪੀਟੀਆਈ