ਨਵੀਂ ਦਿੱਲੀ:
ਸੋਨੇ ਦੀ ਕੀਮਤ ਅੱਜ 250 ਰੁਪਏ ਦੇ ਵਾਧੇ ਨਾਲ 78,900 ਰੁਪਏ ਪ੍ਰਤੀ ਦਸ ਗ੍ਰਾਮ ਦੇ ਨਵੇਂ ਸਿਖਰਲੇ ਪੱਧਰ ’ਤੇ ਪੁੱਜ ਗਈ ਹੈ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਨੇ ਇਹ ਜਾਣਕਾਰੀ ਦਿੱਤੀ। ਮੰਗਲਵਾਰ ਨੂੰ ਸੋਨੇ ਦੀ ਕੀਮਤ 78,650 ਰੁਪਏ ਪ੍ਰਤੀ ਦਸ ਗ੍ਰਾਮ ’ਤੇ ਬੰਦ ਹੋਈ ਸੀ। ਏਆਈਐੱਸਏ ਮੁਤਾਬਕ ਚਾਂਦੀ ਦਾ ਭਾਅ ਵੀ ਅੱਜ 1,000 ਰੁਪਏ ਵਧ ਕੇ 93,500 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਮੰਗਲਵਾਰ ਨੂੰ ਚਾਂਦੀ ਭਾਅ 92,500 ਰੁਪਏ ਪ੍ਰਤੀ ਕਿਲੋ ਸੀ। -ਪੀਟੀਆਈ