ਨਵੀਂ ਦਿੱਲੀ, 19 ਜਨਵਰੀ
ਕੇਂਦਰੀ ਸਿੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਐੱਨਆਈਟੀਜ਼ ਅਤੇ ਕੇਂਦਰੀ ਫੰਡ ਪ੍ਰਾਪਤ ਤਕਨੀਕੀ ਸੰਸਥਾਵਾਂ ਵਿੱਚ ਦਾਖਲੇ ਦੇ ਮਾਪਦੰਡ ਵਿੱਚ ਢਿੱਲ ਦੇਣ ਦਾ ਐਲਾਨ ਕੀਤਾ ਹੈ ਤੇ ਹੁਣ ਬਾਰ੍ਹਵੀਂ ਵਿੱਚ 75 ਫੀਸਦ ਅੰਕਾਂ ਦੀ ਯੋਗਤਾ ਹਟਾ ਦਿੱਤੀ ਗਈ ਹੈ। ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਟਵੀਟ ਕੀਤਾ ਕਿ ਐੱਨਆਈਟੀ, ਆਈਆਈਆਈਟੀ, ਸਕੂਲ ਆਫ਼ ਪਲਾਨਿੰਗ ਐਂਡ ਆਰਕੀਟੈਕਚਰ (ਐੱਸਪੀਏ) ਅਤੇ ਕੇਂਦਰ ਗ੍ਰਾਂਟ ਨਾਲ ਪ੍ਰਾਪਤ ਤਕਨੀਕੀ ਸੰਸਥਾਨਾਂ ਵਿੱਚ ਅਗਲੇ ਵਿਦਿਅਕ ਸੈਸ਼ਨ 2021-22 ਵਿਚ ਦਾਖਲੇ ਲਈ ਆਈਆਈਟੀ ਜੇਈਈ (ਐਡਵਾਂਸ) ਲਈ 12 ਵੀਂ ਜਮਾਤ ਵਿਚ 75 ਫ਼ੀਸਦ ਅੰਕਾਂ ਲਈ ਯੋਗਤਾ ਮਾਪਦੰਡ ਨੂੰ ਹਟਾਉਣ ਦਾ ਫੈਸਲਾ ਕੀਤਾ ਗਿਆ ਹੈ।