ਨਵੀਂ ਦਿੱਲੀ, 4 ਜੁਲਾਈ
ਆਪਣੇ ਡਿਜੀਟਲ ਕਾਰੋਬਾਰ ਲਈ ਫੇਸਬੁੱਕ ਅਤੇ ਇੰਟੇਲ ਨੂੰ ਹਿੱਸੇਦਾਰੀ ਵੇਚ ਕੇ ਅਰਬਾਂ ਡਾਲਰ ਇਕੱਠੇ ਕਰਨ ਤੋਂ ਬਾਅਦ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਨੇ ਅਨਲਿਮਟਿਡ ਮੁਫਤ ਕਾਲਿੰਗ ਦੇ ਨਾਲ ਜੀਓਮੀਟ ਵੀਡੀਓ ਕਾਨਫਰੰਸਿੰਗ ਐਪ ਲਾਂਚ ਕੀਤੀ ਹੈ ਜੋ ਜ਼ੂਮ ਨੂੰ ਟੱਕਰ ਦੇਵੇਗੀ। ਜੀਓਮੀਟ ਵੀਡੀਓ ਕਾਨਫਰੰਸਿੰਗ ਐਪ ਬੀਟਾ ਟੈਸਟਿੰਗ ਤੋਂ ਬਾਅਦ ਵੀਰਵਾਰ ਸ਼ਾਮ ਤੋਂ ਐਂਡਰਾਇਡ, ਆਈਓਐਸ, ਵਿੰਡੋਜ਼, ਮੈਕੋਸ ਅਤੇ ਵੈਬ ਵਿੱਚ ਉਪਲਬੱਧ ਹੈ। ਕੰਪਨੀ ਦੇ ਸੂਤਰਾਂ ਨੇ ਦੱਸਿਆ ਕਿ ਜ਼ੂਮ ਦੇ ਮੁਕਾਬਲੇ ਇਹ ਬਹੁਤ ਸਸਤੀ ਹੈ।