ਨਵੀਂ ਦਿੱਲੀ, 1 ਜੂਨ
ਕੇਂਦਰ ਸਰਕਾਰ ਨੇ ਛੱਤੀਸਗੜ੍ਹ ਦੇ ਅੰਦਰੂਨੀ ਇਲਾਕੇ ਬੀਜਾਪੁਰ, ਦਾਂਤੇਵਾੜਾ, ਅਤੇ ਸੁਕਮਾ ਦੇ ਨੌਜਵਾਨਾਂ ਨੂੰ ਸੀਆਰਪੀਐੱਫ ਵਿੱਚ ਕਾਂਸਟੇਬਲਾਂ ਦੀ ਭਰਤੀ ਲਈ ਘੱਟ-ਘੱਟ ਵਿੱਦਿਅਕ ਯੋਗਤਾ ਵਿੱਚ ਰਾਹਤ ਦਿੱਤੀ ਹੈ। ਇਹ ਫੈਸਲਾ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ। ਇੱਥੇ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਕੇਂਦਰੀ ਕੈਬਨਿਟ ਨੇ ਸੀਆਰਪੀਐੱਫ ਵਿੱਚ 400 ਕਾਂਸਟੇਬਲਾਂ (ਜਨਰਲ ਡਿਊਟੀ) ਦੀ ਭਰਤੀ ਵਿੱਚ ਦੱਖਣੀ ਛੱਤੀਸਗੜ੍ਹ ਦੇ ਤਿੰਨ ਜ਼ਿਲ੍ਹਿਆਂ ਬੀਜਾਪੁਰ, ਦਾਂਤੇਵਾੜਾ, ਅਤੇ ਸੁਕਮਾ ਜ਼ਿਲ੍ਹਿਆਂ ਦੇ ਨੌਜਵਾਨਾਂ ਲਈ ਲੋੜੀਂਦੀ ਵਿੱਦਿਅਕ 10ਵੀਂ ਕਲਾਸ ਪਾਸ ਨੂੰ ਘਟਾ ਕੇ 8ਵੀਂ ਪਾਸ ਕਰਨ ਦੇ ਗ੍ਰਹਿ ਮੰਤਰਾਲੇ ਵੱਲੋਂ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।