ਨਵੀਂ ਦਿੱਲੀ: ਦੇਸ਼ ਵਿੱਚ ਸਹਿਕਾਰੀ ਸੰਘਵਾਦ ਨੂੰ ਉਤਸ਼ਾਹਿਤ ਕਰਨ ਅਤੇ ਸਹਿਯੋਗ ਵਾਸਤੇ ਕੰਮ ਕਰਨ ਵਾਲੀ ਅੰਤਰਰਾਜੀ ਕੌਂਸਲ ਦਾ ਪੁਨਰਗਠਨ ਕੀਤਾ ਗਿਆ ਹੈ। ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੇਅਰਮੈਨ ਅਤੇ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਅਤੇ ਛੇ ਕੇਂਦਰੀ ਮੰਤਰੀ ਮੈਂਬਰ ਹਨ। ਇੱਕ ਅਧਿਕਾਰਤ ਬਿਆਨ ਮੁਤਾਬਕ ਦਸ ਕੇਂਦਰੀ ਮੰਤਰੀ ਅੰਤਰਰਾਜੀ ਕੌਂਸਲ ਵਿੱਚ ਸਥਾਈ ਇਨਵਾਇਟੀ ਮੈਂਬਰ ਹੋਣਗੇ। ਸਰਕਾਰ ਨੇ ਅੰਤਰਰਾਜੀ ਕੌਂਸਲ ਦੀ ਸਟੈਂਡਿੰਗ ਕਮੇਟੀ ਦਾ ਪੁਨਰਗਠਨ ਵੀ ਕੀਤਾ ਹੈ, ਜਿਸ ਦੇ ਚੇਅਰਮੈਨ ਕੇਂਦਰੀ ਗ੍ਰਹਿ ਮੰਤਰੀ ਸ਼ਾਹ ਹੋਣਗੇ। ਪ੍ਰਧਾਨ ਮੰੰਤਰੀ ਅੰਤਰਰਾਜੀ ਕੌਂਸਲ ਦੇ ਚੇਅਰਮੈਨ ਹਨ, ਜਦਕਿ ਵਿਧਾਨ ਸਭਾ ਵਾਲੇ ਸਾਰੇ ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਅਤੇ ਬਿਨਾਂ ਵਿਧਾਨ ਸਭਾ ਵਾਲੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਕਾਂ ਨੂੰ ਕੌਂਸਲ ਦਾ ਮੈਂਬਰ ਬਣਾਇਆ ਗਿਆ ਹੈ। -ਪੀਟੀਆਈ