ਪਟਨਾ, 1 ਅਪਰੈਲ
ਬਿਹਾਰ ਦੇ ਜਲ ਸਰੋਤ ਮੰਤਰੀ ਸੰਜੇ ਕੁਮਾਰ ਝਾਅ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਰਾਜ ਸਭਾ ਵਿੱਚ ਜਾਣ ਬਾਰੇ ਰਿਪੋਰਟਾਂ ਨੂੰ ਅਫਵਾਹ ਅਤੇ ਸ਼ਰਾਰਤੀ ਹਰਕਤ ਕਰਾਰ ਦਿੰਦਿਆਂ ਕਿਹਾ ਕਿ ਇਹ ਸੱਚਾਈ ਤੋਂ ਕੋਹਾਂ ਦੂਰ ਹੈ। ਮੁੱਖ ਮੰਤਰੀ ਦੇ ਵਿਸ਼ਵਾਸਪਾਤਰ ਮੰਨੇ ਜਾਂਦੇ ਸ੍ਰੀ ਝਾਅ ਨੇ ਟਵੀਟ ਕੀਤਾ, ‘ਮੈਂ ਇਸ ਅਫਵਾਹ ਤੋਂ ਹੈਰਾਨ ਹਾਂ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਰਾਜ ਸਭਾ ਵਿੱਚ ਜਾਣ ਬਾਰੇ ਸੋਚ ਰਹੇ ਹਨ, ਇਹ ਸ਼ਰਾਰਤ ਹੈ ਅਤੇ ਸੱਚਾਈ ਤੋਂ ਦੂਰ ਹੈ।’