ਨਵੀਂ ਦਿੱਲੀ, 2 ਜੁਲਾਈ
ਡੋਮਿਨਿਕਾ ਦੇ ਪ੍ਰਧਾਨ ਮੰਤਰੀ ਰੂਜ਼ਵੈਲਟ ਸਕੇਰਿਟ ਨੇ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੂੰ ਕਥਿਤ ਅਗਵਾ ਕਰਨ ਵਿਚ ਆਪਣੀ ਸਰਕਾਰ ਦੀ ਸ਼ਮੂਲੀਅਤ ਦੇ ਦਾਅਵਿਆਂ ਨੂੰ “ਪੂਰੀ ਬਕਵਾਸ” ਕਰਾਰ ਦਿੱਤਾ ਹੈ। ਸਥਾਨਕ ਮੀਡੀਆ ਦੀ ਖ਼ਬਰ ਵਿਚ ਇਹ ਜਾਣਕਾਰੀ ਦਿੱਤੀ ਗਈ। ਹੀਰਾ ਵਪਾਰੀ ਮੇਹੁਲ ਚੋਕਸੀ, ਜੋ 13,500 ਕਰੋੜ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਘੁਟਾਲੇ ਵਿੱਚ ਲੋੜੀਂਦਾ ਹੈ, ਨੂੰ 23 ਮਈ ਨੂੰ ਐਂਟੀਗੁਆ ਅਤੇ ਬਾਰਬੂਡਾ ਤੋਂ ਕਥਿਤ ਤੌਰ ’ਤੇ ਅਗਵਾ ਕਰ ਲਿਆ ਗਿਆ ਅਤੇ ਡੋਮਿਨਿਕਾ ਲਿਆਂਦਾ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਚੋਕਸੀ ਨੂੰ ਅਗਵਾ ਕਰਨ ਸਬੰਧੀ ਭਾਰਤ ਨਾਲ ਉਨ੍ਹਾਂ ਦੇ ਮੁਲਕ ਦਾ ਕੋਈ ਸੌਦਾ ਨਹੀਂ ਹੋਇਆ। ਇਸ ਸਭ ਮਨਘੜਤ ਗੱਲਾਂ ਹਨ।