ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਨਵੰਬਰ
ਆਲ ਇੰਡੀਆ ਮਹਿਲਾ ਸੰਗਠਨਾਂ ਦੇ ਡੈਪੂਟੇਸ਼ਨ ਵੱਲੋਂ ਅੱਜ ਸਿੰਘੂ ਸਰਹੱਦ ’ਤੇ ਡਟੇ ਕਿਸਾਨਾਂ ਨੂੰ ਹਮਾਇਤ ਦਿੱਤੀ ਗਈ। ਜਥੇਬੰਦੀਆਂ ’ਚ ਐਨੀ ਰਾਜਾ ਐੱਨਐੱਫਆਈਡਬਲਯੂ, ਪ੍ਰਗਤੀਸ਼ੀਲ ਮਹਿਲਾ ਸੰਗਠਨ ਦਿੱਲੀ ਵੱਲੋਂ ਪੂਨਮ ਕੌਸ਼ਿਕ ਅਤੇ ਸ਼ੋਭਾ, ਆਸ਼ਾ ਸ਼ਰਮਾ, ਰਿਤੂ ਕੌਸ਼ਿਕ ਅਤੇ ਸੀਤਾ ਸਿੰਘ ਏਆਈਐੱਮਐੱਸਐੱਸ ਸ਼ਾਮਲ ਸਨ। ਉਨ੍ਹਾਂ ਕਿਸਾਨਾਂ ਵੱਲੋਂ ਲਾਏ ਮੋਰਚੇ ਵਿੱਚ ਸ਼ਮੂਲੀਅਤ ਕਰਕੇ ਆਪਣੀ ਇਕਜੁੱਟਤਾ ਪ੍ਰਗਟ ਕੀਤੀ। ਵਫ਼ਦ ਵੱਲੋਂ ਸੰਘਰਸ਼ਸ਼ੀਲ ਕਿਸਾਨਾਂ ’ਤੇ ਜਬਰ ਕਰਨ, ਅੱਥਰੂ ਗੈਸ ਦੇ ਗੋਲਿਆਂ ਸਮੇਤ ਦਮਨਕਾਰੀ ਰੋਕਾਂ ਦੀ ਸਖ਼ਤ ਨਿੰਦਾ ਕੀਤੀ ਗਈ। ਵਫ਼ਦ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਖੇਤੀ ਕਾਨੂੰਨ ਫੌਰੀ ਵਾਪਸ ਲਵੇ।