ਮੁੰਬਈ: ਟੀਆਰਪੀ ਅੰਕੜਿਆਂ ’ਚ ਹੇਰਾਫੇਰੀ ਦੇ ਸਬੰਧ ’ਚ ਬਿਆਨ ਦਰਜ ਕਰਾਉਣ ਲਈ ਤਲਬ ਕੀਤੇ ਗਏ ਰਿਪਬਲਿਕ ਟੀਵੀ ਦਾ ਮੁੱਖ ਵਿੱਤ ਅਧਿਕਾਰੀ (ਸੀਐੱਫਓ) ਸ਼ਿਵਾ ਸੁਬਰਾਮਣੀਅਮ ਸੁੰਦਰਮ ਮੁੰਬਈ ਪੁਲੀਸ ਅੱਗੇ ਅੱਜ ਪੇਸ਼ ਨਹੀਂ ਹੋਇਆ। ਉਸ ਨੇ ਇਸ ਕੇਸ ’ਚ ਚੈਨਲ ਵੱਲੋਂ ਸੁਪਰੀਮ ਕੋਰਟ ਦਾ ਰੁਖ ਕੀਤੇ ਜਾਣ ਦਾ ਹਵਾਲਾ ਦਿੱਤਾ ਹੈ ਜਿਥੇ ਇਕ ਹਫ਼ਤੇ ’ਚ ਸੁਣਵਾਈ ਹੋਣ ਦਾ ਦਾਅਵਾ ਕੀਤਾ ਗਿਆ ਹੈ। ਉਂਜ ਮੈਡੀਸਨ ਵਰਲਡ ਅਤੇ ਮੈਡੀਸਨ ਕਮਿਊਨਿਕੇਸ਼ਨਸ ਦਾ ਚੇਅਰਮੈਨ ਅਤੇ ਐੱਮਡੀ ਸੈਮ ਬਲਸਾਰਾ ਅੱਜ ਬਿਆਨ ਦਰਜ ਕਰਾਉਣ ਲਈ ਅਪਰਾਧ ਸ਼ਾਖਾ ਮੂਹਰੇ ਪੇਸ਼ ਹੋਇਆ। -ਪੀਟੀਆਈ