ਨਵੀਂ ਦਿੱਲੀ, 13 ਫਰਵਰੀ
ਲੋਕ ਸਭਾ ਮੈਂਬਰ ਐੱਨਕੇ ਪ੍ਰੇਮਚੰਦਰਨ ਨੇ ਅੱਜ ਮੰਗ ਕੀਤੀ ਕਿ ਸਰਕਾਰੀ ਸੇਵਾਵਾਂ ’ਚ ਪਿਛਲੇ ਦਰਵਾਜ਼ਿਓਂ ਹੁੰਦੀਆਂ ਨਿਯੁਕਤੀਆਂ ਰੋਕਣ ਲਈ ਪ੍ਰਬੰਧ ਕੀਤੇ ਜਾਣ। ਉਨ੍ਹਾਂ ਇਹ ਮੰਗ ਕੇਰਲਾ ਤੇ ਪੱਛਮੀ ਬੰਗਾਲ ’ਚ ਚੱਲ ਰਹੇ ਰੋਸ ਮੁਜ਼ਾਹਰਿਆਂ ਦੇ ਮੱਦੇਨਜ਼ਰ ਕੀਤੀ ਹੈ। ਕੇਰਲਾ ਤੋਂ ਆਰਐੱਸਪੀ ਆਗੂ ਪ੍ਰੇਮਚੰਦਰਨ ਨੇ ਸਿਫ਼ਰ ਕਾਲ ਦੌਰਾਨ ਇਹ ਮੁੱਦਾ ਚੁੱਕਦਿਆਂ ਕਿਹਾ ਕਿ ਇੱਥੋਂ ਤੱਕ ਕਿ ਲੋਕ ਸੇਵਾ ਕਮਿਸ਼ਨ ’ਚ ਵੀ ਪਿਛਲੇ ਦਰਵਾਜ਼ਿਓਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਅਜਿਹਾ ਕੇਰਲਾ ਤੇ ਪੱਛਮੀ ਬੰਗਾਲ ’ਚ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ, ‘ਕੇਰਲਾ ਵਿੱਚ ਸੈਂਕੜੇ ਦੀ ਗਿਣਤੀ ਵਿਚਲੇ ਉਹ ਨੌਜਵਾਨ ਜੋ ਕਿ ਰੈਂਕ ਸੂਚੀ ਵਿੱਚ ਸਨ, ਨੂੰ ਨੌਕਰੀ ਨਹੀਂ ਮਿਲੀ ਬਲਕਿ ਪਿਛਲੇ ਰਸਤਿਓਂ ਵਿਧਾਇਕਾਂ ਦੇ ਰਿਸ਼ਤੇਦਾਰਾਂ ਤੇ ਹਮਾਇਤੀਆਂ ਨੂੰ ਨੌਕਰੀ ਦਿੱਤੀ ਗਈ ਹੈ।’ -ਪੀਟੀਆਈ