ਨਵੀਂ ਦਿੱਲੀ: ਸਾਇੰਸ ਤਕਨਾਲੋਜੀ ਇਨੋਵੇਸ਼ਨ ਨੀਤੀ, 2020 ਦੇ ਖਰੜੇ ਅਨੁਸਾਰ ਭਾਰਤ ਵਿੱਚ ਖੋਜ ਗਤੀਵਿਧੀਆਂ ਲਈ ਲੋੜੀਂਦੇ ਫੰਡ ਯਕੀਨੀ ਬਣਾਉਣ, ਜਵਾਬਦੇਹੀ ਵਧਾਉਣ ਵਾਸਤੇ ‘ਖੋਜ ਸੌਖੀ’ ਬਣਾਉਣ ਦੇ ਮਿਆਰ ਵਿਕਸਿਤ ਕੀਤੇ ਜਾਣਗੇ। ਖਰੜੇ ਵਿੱਚ ਕਿਹਾ ਗਿਆ ਹੈ ਕਿ ਖੋਜ ਕਰਨ ਦੇ ਮੁੱਖ ਕੰਮ ਤੋਂ ਇਲਾਵਾ ਖੋਜਾਰਥੀਆਂ ਨੂੰ ਆਪਣਾਂ ਕਾਫ਼ੀ ਸਮਾਂ ਅਤੇ ਸਰੋਤ ਪ੍ਰੋਜਕੈਟਾਂ ਸਬੰਧੀ ਪ੍ਰਸ਼ਾਸਨਿਕ ਗਤੀਵਿਧੀਆਂ ਵਿੱਚ ਲਾਉਣਾ ਪਵੇਗਾ। ਨੀਤੀ ਦਾ ਖਰੜਾ ਵਿਗਿਆਨ ਅਤੇ ਤਕਨਾਲੋਜੀ ਬਾਰੇ ਵਿਭਾਗ ਦੀ ਵੈੱਬਸਾਈਟ ’ਤੇ ਅਪਲੋਡ ਕੀਤਾ ਗਿਆ ਹੈ ਅਤੇ ਇਸ ਸਬੰਧੀ ਸੁਝਾਅ ਅਤੇ ਟਿੱਪਣੀਆਂ 25 ਜਨਵਰੀ ਤੱਕ ਮੰਗੇ ਗਏ ਹਨ। -ਪੀਟੀਆਈ