ਲਖਨਊ/ਅਯੁੱਧਿਆ, 25 ਜੁਲਾਈ
ਊੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਅਯੁੱਧਿਆ ਦਾ ਦੌਰਾ ਕੀਤਾ ਅਤੇ ਰਾਮ ਜਨਮਭੂਮੀ ਮੰਦਰ ਵਾਲੀ ਥਾਂ ’ਤੇ ਲਕਸ਼ਮਣ, ਭਰਤ ਅਤੇ ਸ਼ਤਰੂਘਨ ਦੀਆਂ ਮੂਰਤੀਆਂ ਨਵੇਂ ਆਸਣਾਂ ’ਤੇ ਰੱਖੀਆਂ। ਮੁੱਖ ਮੰਤਰੀ ਦੁਪਹਿਰ ਵੇਲੇ ਅਯੁੱਧਿਆ ਪਹੁੰਚੇ ਅਤੇ ਪੁੂਜਾ ਵਿੱਚ ਹਿੱਸਾ ਲਿਆ। ਊਨ੍ਹਾਂ ਹਨੂੰਮਾਨਗੜ੍ਹੀ ਮੰਦਰ ਵਿੱਚ ਵੀ ਪ੍ਰਾਰਥਨਾ ਕੀਤੀ ਅਤੇ ਮੰਦਰ ਨਿਰਮਾਣ ਵਰਕਸ਼ਾਪ ਵਿੱਚ ਰਾਮ ਮੰਦਰ ਲਈ ਤਰਾਸ਼ੇ ਜਾ ਰਹੇ ਪੱਥਰਾਂ ਦਾ ਨਿਰੀਖਣ ਕੀਤਾ। ਇਸ ਮਗਰੋਂ ਊਨ੍ਹਾਂ ਕਾਰਸੇਵਕ ਪੁਰਮ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਹੈੱਡਕੁਆਰਟਰ ’ਤੇ ਸਾਧੂਆਂ ਅਤੇ ਰਾਮ ਮੰਦਰ ਟਰੱਸਟ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ। ਆਦਿੱਤਿਆਨਾਥ ਵਲੋਂ ਰਾਮ ਮੰਦਰ ਦੀ ਊਸਾਰੀ ਲਈ ਨੀਂਹ ਪੱਥਰ ਰੱਖਣ ਸਬੰਧੀ ਸਮਾਗਮ ਦੀਆਂ ਤਿਆਰੀਆਂ ਦੀ ਜਾਇਜ਼ਾ ਲਿਆ ਗਿਆ। -ਪੀਟੀਆਈ