ਮੁੰਬਈ, 31 ਅਕਤੂਬਰ
ਆਰਬੀਆਈ ਦੇ ਡਾਇਰੈਕਟਰਾਂ ਦੇ ਕੇਂਦਰੀ ਬੋਰਡ ਨੇ ਅੱਜ ਵਰਤਮਾਨ ਆਰਥਿਕ ਸਥਿਤੀ ਦੀ ਸਮੀਖਿਆ ਕੀਤੀ ਹੈ। ਇਸ ਮੌਕੇ ਆਲਮੀ ਸੰਕਟਾਂ ਕਾਰਨ ਮੁਲਕ ਅੱਗੇ ਬਣੀਆਂ ਚੁਣੌਤੀਆਂ ਉਤੇ ਵੀ ਚਰਚਾ ਹੋਈ। ਕੇਂਦਰੀ ਬੋਰਡ ਦੀ ਮੀਟਿੰਗ ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ ਵਿਚ ਹੋਈ। ਬੈਂਕ ਨੇ ਇਕ ਬਿਆਨ ਵਿਚ ਕਿਹਾ ਕਿ ਬੋਰਡ ਨੇ ਮੀਟਿੰਗ ਵਿਚ ਘਰੇਲੂ ਚੁਣੌਤੀਆਂ ਤੇ ਵਿਸ਼ਵ ਭਰ ਦੇ ਭੂਗੋਲਿਕ-ਸਿਆਸੀ ਸੰਕਟਾਂ ਦੇ ਅਸਰਾਂ ਉਤੇ ਵਿਚਾਰ-ਚਰਚਾ ਕੀਤੀ ਹੈ। ਮੀਟਿੰਗ ਵਿਚ ਡਾਇਰੈਕਟਰ ਸਤੀਸ਼ ਕੇ. ਮਰਾਠੇ, ਐੱਸ. ਗੁਰੂਮੂਰਤੀ, ਰੇਵਤੀ ਅਈਅਰ, ਸਚਿਨ ਚਤੁਰਵੇਦੀ, ਵੇਨੂ ਸ੍ਰੀਨਿਵਾਸਨ, ਪੰਕਜ ਰਮਨਭਾਈ ਪਟੇਲ ਤੇ ਰਵਿੰਦਰ ਐਚ. ਢੋਲਕੀਆ ਹਾਜ਼ਰ ਸਨ। ਆਰਬੀਆਈ ਨੇ ਅੱਜ ਕਿਹਾ ਕਿ ਭਾਰਤ ਦਾ ਪਹਿਲਾ ‘ਡਿਜੀਟਲ ਰੁਪਿਆ’ ਪਾਇਲਟ ਪ੍ਰਾਜੈਕਟ ਭਲਕੇ ਲਾਂਚ ਕੀਤਾ ਜਾਵੇਗਾ। -ਪੀਟੀਆਈ