ਗੋਪੇਸ਼ਵਰ (ਉੱਤਰਖੰਡ), 23 ਫਰਵਰੀ
ਉੱਤਰਖੰਡ ਵਿੱਚ ਪਿਛਲੇ ਵਰ੍ਹੇ ਵਾਪਰੇ ਰਿਸ਼ੀਗੰਗਾ ਹਾਦਸੇ ਵਿੱਚ ਮਾਰੇ ਗਏ ਇੱਕ ਹੋਰ ਵਿਅਕਤੀ ਦੀ ਲਾਸ਼ ਤਪੋਵਨ ਵਿੱਚ ਐੱਨਟੀਪੀਸੀ ਹਾਈਡਲ ਪ੍ਰਾਜੈਕਟ ਦੀ ਇੱਕ ਸੁਰੰਗ ਵਿੱਚੋਂ ਮਿਲੀ ਹੈ। ਤਪੋਵਨ ਵਿੱਚ ਇੱਕ ਅਧਿਕਾਰੀ ਨੇ ਦੱਸਿਆ ਕਿ ਤਪੋਵਨ-ਵਿਸ਼ਨੂਗੜ੍ਹ ਹਾਈਡਲ ਪ੍ਰਾਜੈਕਟ ਸਥਾਨ ’ਤੇ ਸੁਰੰਗ ਵਿੱਚੋਂ ਮਲਬਾ ਸਾਫ਼ ਕਰਦੇ ਸਮੇਂ ਮੰਗਲਵਾਰ ਨੂੰ ਲਾਸ਼ ਮਿਲੀ ਸੀ। ਜ਼ਿਕਰਯੋਗ ਹੈ ਕਿ ਪਿਛਲੇ ਵਰ੍ਹੇ 7 ਫਰਵਰੀ ਨੂੰ ਇੱਕ ਗਲੇਸ਼ੀਅਰ ਫਟਣ ਕਾਰਨ ਰਿਸ਼ੀਗੰਗਾ ਨਦੀ ਵਿੱਚ ਹੜ੍ਹ ਆ ਗਿਆ ਸੀ, ਜਿਸ ਕਾਰਨ ਇਸ ਇਲਾਕੇ ਵਿੱਚ ਹਾਈਡਲ ਪ੍ਰਾਜੈਕਟਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ। ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਦੀਪਕ ਤਾਮਤਾ ਵਾਸੀ ਰਵੀਗ੍ਰਾਮ, ਜ਼ਿਲ੍ਹਾ ਚਮੋਲੀ ਵਜੋਂ ਹੋਈ ਹੈ। ਤਪੋਵਨ-ਵਿਸ਼ਨੂੰਗੜ੍ਹ ਪ੍ਰਾਜੈਕਟ ਸਥਾਨ ’ਤੇ ਹਾਦਸੇ ’ਚ 140 ਲੋਕ ਲਾਪਤਾ ਹੋ ਗਏ ਸਨ। ਹੁਣ ਤੱਕ 37 ਲਾਸ਼ਾਂ ਮਿਲੀਆਂ ਹਨ ਜਦਕਿ 103 ਹਾਲੇ ਵੀ ਲਾਪਤਾ ਹਨ। ਇਸ ਤੋਂ ਪਹਿਲਾਂ 15 ਤੇ 21 ਫਰਵਰੀ ਨੂੰ ਲਾਸ਼ਾਂ ਮਿਲੀਆਂ ਸਨ। ਦੋਵਾਂ ਥਾਵਾਂ ਤੋਂ ਹੁਣ ਤੱਕ 80 ਤੋਂ ਵੱਧ ਲਾਸ਼ਾਂ ਲੱਭ ਚੁਕੀਆਂ ਹਨ। -ਪੀਟੀਆਈ