ਨਵੀਂ ਦਿੱਲੀ, 15 ਅਕਤੂਬਰ
ਕੇਂਦਰ ਨੇ ਅੱਜ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਰੀਆ ਚੱਕਰਵਰਤੀ ਡਰੱਗ ਕੇਸ ’ਚ ਅਦਾਕਾਰਾ ਰਕੁਲਪ੍ਰੀਤ ਸਿੰਘ ਦਾ ਨਾਂ ਜੋੜੇ ਜਾਣ ਸਬੰਧੀ ਮੀਡੀਆ ਰਿਪੋਰਟਾਂ ਬਾਰੇ ਊਸਦੀਆਂ ਸ਼ਿਕਾਇਤਾਂ ਨਿਊਜ਼ ਪ੍ਰਸਾਰਨਕਰਤਾ ਐਸੋਸੀਏਸ਼ਨ (ਐੱਨਬੀਏ) ਨੂੰ ਭੇਜ ਕੇ ਇਸ ਮੁੁੱਦੇ ’ਤੇ ਰਿਪੋਰਟ ਮੰਗੀ ਗਈ ਹੈ। ਸੂਚਨਾ ਤੇ ਪ੍ਰਸਾਰਨ ਮੰਤਰਾਲੇ (ਐੱਮਆਈਬੀ) ਵੱਲੋਂ ਜਸਟਿਸ ਨਵੀਨ ਚਾਵਲਾ ਨੂੰ ਦੱਸਿਆ ਕਿ 9 ਅਕਤੂਬਰ ਨੂੰ ਸਾਰੇ ਪ੍ਰਾਈਵੇਟ ਸੈਟੇਲਾਈਟ ਟੀਵੀ ਚੈਨਲਾਂ ਨੂੰ ਕੇਬਲ ਟੈਲੀਵਿਜ਼ਨ ਨੈੱਟਵਰਕ ਰੂਲਜ਼ ਤਹਿਤ ਪ੍ਰੋਗਰਾਮ ਜ਼ਾਬਤੇ ਦੀ ਪਾਲਣਾ ਕਰਨ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਮਾਮਲੇ ਦੀ ਅਗਲੀ ਸੁਣਵਾਈ 11 ਦਸੰਬਰ ਨੂੰ ਹੋਵੇਗੀ। -ਪੀਟੀਆਈ