ਪੱਤਰ ਪ੍ਰੇਰਕ
ਤਲਵਾੜਾ, 28 ਮਈ
ਇੱਥੇ ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਵੱਲੋਂ ਰੋਡ ਸ਼ੋਅ ਕੱਢਿਆ ਗਿਆ। ਸਥਾਨਕ ਆਈਟੀਆਈ ਚੌਕ ਤੋਂ ਸ਼ੁਰੂ ਹੋਇਆ ਰੋਡ ਸ਼ੋਅ ਬੀਬੀਐੱਮਬੀ ਕਲੋਨੀ ਤੋਂ ਹੁੰਦਾ ਹੋਇਆ ਮੇਨ ਬਾਜ਼ਾਰ ਵਿੱਚੋਂ ਗੁਜ਼ਰਦਾ ਚੌਧਰੀ ਗਿਆਨ ਸਿੰਘ ਚੌਕ ’ਚ ਸਮਾਪਤ ਹੋਇਆ। ਮੀਡੀਆ ਨਾਲ ਗੱਲਬਾਤ ਕਰਦਿਆਂ ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਨੇ ਕਿਹਾ ਕਿ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਖੁਸ਼ ਹਨ। ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਵਾਸੀ ਕੇਂਦਰ ਵਿੱਚ ਤੀਜੀ ਵਾਰ ਭਾਜਪਾ ਸਰਕਾਰ ਬਣਾਉਣ ਲਈ ਕਾਹਲੇ ਹਨ। ਰੋਡ ਸ਼ੋਅ ਵਿੱਚ ਮੰਡਲ ਪ੍ਰਧਾਨ ਵਿਨੋਦ ਮਿੱਠੂ, ਠੇਕੇਦਾਰ ਤੋਂ ਸਿਆਸਤਦਾਨ ਬਣੇ ਸੁਸ਼ੀਲ ਪਿੰਕੀ, ਸੰਜੀਵ ਮਿਨਹਾਸ, ਰਘੂਨਾਥ ਰਾਣਾ ਤੋਂ ਇਲਾਵਾ ਵੱਡੀ ਗਿਣਤੀ ’ਚ ਸਥਾਨਕ ਭਾਜਪਾ ਵਰਕਰ ਹਾਜ਼ਰ ਸਨ।