ਨਵੀਂ ਦਿੱਲੀ, 29 ਜੂਨ
ਪੈਟਰੋਲ ਅਤੇ ਡੀਜ਼ਲ ਕੀਮਤਾਂ ਵਿੱਚ ਵਾਧੇ ਖ਼ਿਲਾਫ਼ ਅੱਜ ਕਾਂਗਰਸ ਪਾਰਟੀ ਵਲੋਂ ਕੇਂਦਰ ਸਰਕਾਰ ਵਿਰੁਧ ਦੇਸ਼ਿਵਆਪੀ ਪ੍ਰਦਰਸ਼ਨ ਕੀਤੇ ਗਏ ਅਤੇ ਪਾਰਟੀ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਨੇ ਤੇਲ ਕੀਮਤਾਂ ਵਿੱਚ ਵਾਧਾ ਵਾਪਸ ਲਏ ਜਾਣ ਦੀ ਮੰਗ ਕੀਤੀ।
ਪਾਰਟੀ ਦੀ ‘ਸਪੀਕ ਅੱਪ’ ਮੁਹਿੰਮ ਵਿੱਚ ਹਿੱਸਾ ਲੈਂਦਿਆਂ ਸੋਨੀਆ ਗਾਂਧੀ ਨੇ ਵੀਡੀਓ ਅਪੀਲ ਰਾਹੀਂ ਸਰਕਾਰ ਨੂੰ ਕਰੋਨਾਵਾਇਰਸ ਸੰਕਟ ਕਾਰਨ ਪਹਿਲਾਂ ਹੀ ਵਿੱਤੀ ਤੌਰ ’ਤੇ ਤੰਗ ਲੋਕਾਂ ਦਾ ਬੋਝ ਘਟਾਊਣ ਲਈ ਟੈਕਸਾਂ ’ਤੇ ਕੱਟ ਲਾਊਣ ਲਈ ਆਖਿਆ। ਊਨ੍ਹਾਂ ਕਿਹਾ, ‘‘ਮੈਂ ਕਾਂਗਰਸ ਵਰਕਰਾਂ ਅਤੇ ਨਾਗਰਿਕਾਂ ਸਮੇਤ ਇਸ ਮੁਸ਼ਕਲ ਸਮੇਂ ਵਿੱਚ ਪੈਟਰੋਲ ਅਤੇ ਡੀਜ਼ਲ ਕੀਮਤਾਂ ਵਿੱਚ ਕੀਤਾ ਵਾਧਾ ਵਾਪਸ ਲਏ ਜਾਣ ਦੀ ਮੰਗ ਕਰਦੀ ਹੈ।’’ ਊਨ੍ਹਾਂ ਦੋਸ਼ ਲਾਇਆ ਕਿ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ‘ਅਸੰਵੇਦਨਸ਼ੀਲ’ ਹੈ, ਜਿਸ ਕਾਰਨ ਪਿਛਲੇ ਤਿੰਨ ਮਹੀਨਿਆਂ ਵਿੱਚ 22 ਵਾਰ ਤੇਲ ਕੀਮਤਾਂ ’ਚ ਵਾਧਾ ਕੀਤਾ ਗਿਆ ਹੈ। ਊਨ੍ਹਾਂ ਕਿਹਾ, ‘‘ਸਰਕਾਰ ਨੇ 2014 ਤੋਂ ਹੁਣ ਤੱਕ 18 ਲੱਖ ਕਰੋੜ ਰੁਪਏ ਵਾਧੂ ਕਮਾਏ ਹਨ ਜਦਕਿ ਦੁਨੀਆ ਭਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਹੇਠਾਂ ਆਈਆਂ ਹਨ।’’ ਊਨ੍ਹਾਂ ਕਿਹਾ ਕਿ ਕੌਮੀ ਰਾਜਧਾਨੀ ਅਤੇ ਹੋਰ ਵੱਡੇ ਸ਼ਹਿਰਾਂ ਵਿੱਚ ਤੇਲ ਕੀਮਤਾਂ 80 ਰੁਪਏ ਪ੍ਰਤੀ ਲਿਟਰ ਪਾਰ ਕਰ ਗਈਆਂ ਹਨ।
ਕਾਂਗਰਸ ਵਰਕਰਾਂ ਨੇ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬੈਲ-ਗੱਡੀਆਂ, ਸਾਈਕਲਾਂ ਅਤੇ ਹੋਰ ਸਾਧਨਾਂ ਰਾਹੀਂ ਸਰਕਾਰ ਖ਼ਿਲਾਫ਼ ਮੁਜ਼ਾਹਰੇ ਕੀਤੇ। ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਇਹ ਪ੍ਰਦਰਸ਼ਨ ਪੰਜ ਦਿਨ ਚੱਲਣਗੇ। ਊਨ੍ਹਾਂ ਕਿਹਾ, ‘‘ਤੇਲ ਕੀਮਤਾਂ ਵਿੱਚ ਕੀਤੇ ਵਾਧੇ ਖ਼ਿਲਾਫ਼ ਕਾਂਗਰਸ ਪਾਰਟੀ ਵਲੋਂ ਸ਼ੁਰੂ ਕੀਤੇ ਦੇਸ਼ਿਵਆਪੀ ਪ੍ਰਦਰਸ਼ਨ ਦਾ ਹਿੱਸਾ ਬਣਦਿਆਂ ਮੈਂ ਅੱਜ ਸਾਈਕਲ ਚਲਾ ਕੇ ਸੰਸਦ ਭਵਨ ਤੱਕ ਆਇਆ।’’
-ਆਈਏਐੱਨਐੱਸ
ਮੁਨਾਫ਼ਾ ਕਮਾਊਣਾ ਬੰਦ ਕਰੋ: ਰਾਹੁਲ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸਰਕਾਰ ਨੂੰ ਤੇਲ ਕੀਮਤਾਂ ਵਿੱਚ ਕੀਤੇ ਵਾਧੇ ਤੋਂ ਮੁਨਾਫ਼ਾ ਕਮਾਊਣਾ ਬੰਦ ਕਰਨ ਲਈ ਆਖਦਿਆਂ ਇਹ ਵਾਧਾ ਵਾਪਸ ਲਏ ਜਾਣ ਦੀ ਮੰਗ ਕੀਤੀ। ਇੱਥੇ ਜਾਰੀ ਵੀਡੀਓ ਰਾਹੀਂ ਰਾਹੁਲ ਨੇ ਕਿਹਾ,‘‘ਡੀਜ਼ਲ ਅਤੇ ਪੈਟਰੋਲ ਕੀਮਤਾਂ ਵਿੱਚ ਵਾਧੇ ਦਾ ਦੂਹਰਾ ਅਸਰ ਹੁੰਦਾ ਹੈ। ਪਹਿਲਾਂ, ਇਸ ਦੀ ਸਿੱਧੀ ਅਦਾਇਗੀ ਹੁੰਦੀ ਹੈ ਅਤੇ ਦੂਜਾ ਇਸ ਨਾਲ ਜ਼ਰੂਰੀ ਵਸਤਾਂ ਸਣੇ ਖ਼ਪਤਕਾਰਾਂ ਦੀ ਵਰਤੋਂ ਵਾਲੇ ਊਤਪਾਦਾਂ ਦੇ ਭਾਅ ਵਧਦੇ ਹਨ।’’ ਊਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਨੇ ਵੱਡੇ ਲੋਕਾਂ ਦੇ ਕਰਜ਼ੇ ਮੁਆਫ਼ ਕਰ ਦਿੱਤੇ ਹਨ ਅਤੇ ਦੂਜੇ ਪਾਸੇ ਇਹ ਗਰੀਬਾਂ ਅਤੇ ਕਿਸਾਨਾਂ ’ਤੇ ਵਾਧੂ ਬੋਝ ਪਾ ਕੇ ਤੇਲ ਕੀਮਤਾਂ ਤੋਂ ਮੁਨਾਫ਼ਾ ਕਮਾਊਣ ਦੀ ਕੋਸ਼ਿਸ਼ ਕਰ ਰਹੀ ਹੈ।
-ਆਈਏਐੱਨਐੱਸ