ਨਾਗਪੁਰ: ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਦੇ ਵਿਚਾਰਕ ਤੇ ਸੰਗਠਨ ਦੇ ਪਹਿਲੇ ਬੁਲਾਰੇ ਮਾਧਵ ਗੋਵਿੰਦ ਵੈਦਿਆ ਦਾ ਅੱਜ ਦੇਹਾਂਤ ਹੋ ਗਿਆ। ਉਹ 97 ਵਰ੍ਹਿਆਂ ਦੇ ਸਨ। ਵੈਦਿਆ ਪਹਿਲਾਂ ਕਰੋਨਾਵਾਇਰਸ ਹੋਣ ਮਗਰੋਂ ਤੰਦਰੁਸਤ ਹੋ ਗਏ ਸਨ। ਨਾਗਪੁਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਉਨ੍ਹਾਂ ਆਖ਼ਰੀ ਸਾਹ ਲਏ। ਵੈਦਿਆ ਕਰੀਬ ਅੱਠ ਦਹਾਕੇ ਆਰਐੱਸਐੱਸ ਨਾਲ ਜੁੜੇ ਰਹੇ। ਉਹ ਆਰਐੱਸਐੱਸ ਪੱਖੀ ਮਰਾਠੀ ਅਖਬਾਰ ‘ਤਰੁਣ ਭਾਰਤ’ ਦੇ ਮੁੱਖ ਸੰਪਾਦਕ ਵੀ ਰਹੇ। ਇਸ ਤੋਂ ਇਲਾਵਾ ਉਹ ਸੰਗਠਨ ਦੇ ਪਹਿਲੇ ‘ਪ੍ਰਚਾਰਪ੍ਰਮੁੱਖ’ (ਬੁਲਾਰੇ) ਸਨ। -ਪੀਟੀਆਈ