ਨਵੀਂ ਦਿੱਲੀ, 7 ਜੁਲਾਈ
ਰਾਸ਼ਟਰੀ ਸੋਇਮ ਸੇਵਕ ਸੰਘ (ਆਰਐੱਸਐੱਸ) ਦੇ ਅਖਿਲ ਭਾਰਤੀ ਸੂਬਾ ਪ੍ਰਚਾਰਕਾਂ ਦੀ ਤਿੰਨ ਰੋਜ਼ਾ ਮੀਟਿੰਗ ਵੀਰਵਾਰ ਨੂੰ ਰਾਜਸਥਾਨ ਦੇ ਝੁੰਝਨੂ ਵਿੱਚ ਸ਼ੁਰੂ ਹੋਈ। ਇਸ ਵਿੱਚ ਸੰਗਠਨ ਦੇ ਵਿਸਤਾਰ, ਸੰਘ ਦੇ ਸ਼ਤਾਬਦੀ ਸਾਲ ਨਾਲ ਸਬੰਧਤ ਕੰਮਾਂ ਅਤੇ ਆਉਣ ਵਾਲੇ ਸਾਲ ਦੀ ਕਾਰਜ ਯੋਜਨਾ ਬਾਰੇ ਚਰਚਾ ਕੀਤੀ ਜਾਵੇਗੀ। ਸੰਘ ਦੇ ਸੀਨੀਅਰ ਅਹੁਦੇਦਾਰ ਨੇ ਦੱਸਿਆ ਕਿ ਸੰਘ ਦੀ ਅਖਿਲ ਭਾਰਤੀ ਪ੍ਰਾਂਤ ਪ੍ਰਚਾਰਕ ਮੀਟਿੰਗ, ਜੋ ਹਰ ਸਾਲ ਕੀਤੀ ਜਾਂਦੀ ਹੈ, ਰਾਜਸਥਾਨ ਦੇ ਝੁੰਝੁਨੂ ਸਥਿਤ ਖੇਮੀ ਸ਼ਕਤੀ ਮੰਦਰ ਕੰਪਲੈਕਸ ਵਿਚ ਸ਼ੁਰੂ ਹੋਈ। ਇਹ ਮੀਟਿੰਗ 9 ਜੁਲਾਈ ਤੱਕ ਚੱਲੇਗੀ।