ਨਵੀਂ ਦਿੱਲੀ, 11 ਫਰਵਰੀ
ਸੁਪਰੀਮ ਕੋਰਟ ਨੇ ਦੇਸ਼ ਭਰ ਦੇ ਬੱਚਿਆਂ ਲਈ ਸਾਂਝਾ ਪਾਠਕ੍ਰਮ ਲਾਗੂ ਕਰਨ ਦੀ ਮੰਗ ਅਤੇ ਸਿੱਖਿਆ ਦੇ ਅਧਿਕਾਰ ਐਕਟ-2009 ਦੀਆਂ ਕੁਝ ਧਾਰਾਵਾਂ ਦੇ ਪੱਖਪਾਤੀ ਅਤੇ ਤਰਕਹੀਣ ਹੋਣ ਖ਼ਿਲਾਫ਼ ਪਾਈ ਗਈ ਜਨਹਿੱਤ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਐੱਲ ਨਾਗੇਸ਼ਵਰ ਰਾਓ ਅਤੇ ਬੀ ਆਰ ਗਵਈ ਦੇ ਬੈਂਚ ਨੇ ਪਟੀਸ਼ਨਰ ਵਕੀਲ ਅਸ਼ਵਨੀ ਉਪਾਧਿਆਏ ਨੂੰ ਇਸ ਬਾਰੇ ਹਾਈ ਕੋਰਟ ’ਚ ਪਹੁੰਚ ਕਰਨ ਲਈ ਕਿਹਾ।