ਜੰਮੂ: ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਮੁਫ਼ਤੀ ਮੁਹੰਮਦ ਸਈਦ ਦੀ ਧੀ ਰੁਬੱਈਆ ਸਈਦ ਨੇ ਜੇਕੇਐੱਲਐੱਫ ਮੁਖੀ ਯਾਸੀਨ ਮਲਿਕ ਤੇ ਤਿੰਨ ਹੋਰਨਾਂ ਦੀ ਆਪਣੇ ਅਗਵਾਕਾਰਾਂ ਵਜੋਂ ਪਛਾਣ ਕੀਤੀ ਹੈ। ਤਾਮਿਲ ਨਾਡੂ ਵਿੱਚ ਰਹਿ ਰਹੀ ਰੁਬੱਈਆ ਅੱਜ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਹੋਈ। ਉਂਜ ਇਹ ਪਹਿਲੀ ਵਾਰ ਹੈ ਜਦੋਂ ਰੁਬੱਈਆ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਸੀ। ਰੁਬੱਈਆ ਸਈਦ ਨੂੰ 1989 ਵਿੱਚ ਅਗਵਾ ਕੀਤਾ ਗਿਆ ਸੀ ਤੇ ਉਸ ਮੌਕੇ ਉਸ ਦੇ ਪਿਤਾ ਮੁਫ਼ਤੀ ਮੁਹੰਮਦ ਸਈਦ ਕੇਂਦਰ ਵਿੱਚ ਵੀ.ਪੀ.ਸਿੰਘ ਸਰਕਾਰ ਵਿੱਚ ਗ੍ਰਹਿ ਮੰਤਰੀ ਸਨ। ਰੁਬੱਈਆ ਨੂੰ ਪੰਜ ਅਤਿਵਾਦੀਆਂ ਦੀ ਰਿਹਾਈ ਬਦਲੇ ਛੱਡਿਆ ਗਿਆ ਸੀ। -ਪੀਟੀਆਈ